???? ਐਨਸੀਸੀ ਏਅਰ ਵਿੰਗ ਦੇ ਸਾਲਾਨਾ ਸਿਖਲਾਈ ਕੈਂਪ ਦਾ ਉਦਘਾਟਨ
ਪਟਿਆਲਾ/ਮੋਹਾਲੀ – ਨਿਊਜ਼ਲਾਈਨ ਐਕਸਪ੍ਰੈਸ – ਐਨ.ਸੀ.ਸੀ ਗਰੁੱਪ ਹੈੱਡਕੁਆਰਟਰ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 2 ਜੁਲਾਈ ਤੋਂ 11 ਜੁਲਾਈ 2024 ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵਿਖੇ 3 ਪੰਜਾਬ ਏਅਰ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੈ ਭਾਰਦਵਾਜ (ਕੈਂਪ ਕਮਾਂਡੈਂਟ) ਦੀ ਦੇਖ-ਰੇਖ ਹੇਠ ਸਾਲਾਨਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਸੀਨੀਅਰ ਅਤੇ ਜੂਨੀਅਰ ਡਵੀਜ਼ਨਾਂ ਦੇ 600 ਦੇ ਕਰੀਬ ਕੈਡਿਟ ਭਾਗ ਲੈ ਰਹੇ ਹਨ। ਗਰੁੱਪ ਕੈਪਟਨ ਅਜੈ ਭਾਰਦਵਾਜ (ਕੈਂਪ ਕਮਾਂਡੈਂਟ) ਨੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਆਏ ਕੈਡਿਟਾਂ ਅਤੇ ਐਨ.ਸੀ.ਸੀ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਸਿਖਲਾਈ ਬਾਰੇ ਵੀ ਚਾਨਣਾ ਪਾਇਆ।
ਇਸ ਸਿਖਲਾਈ ਕੈਂਪ ਦੀ ਮਹੱਤਤਾ ਇਸ ਲਈ ਵੱਧ ਜਾਂਦੀ ਹੈ ਕਿਉਂਕਿ ‘ਏ’ ਸਰਟੀਫਿਕੇਟ ਲਈ ਇਹ ਕੈਂਪ ਲਾਉਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਪ੍ਰੀ ਏਅਰ ਫੋਰਸ ਕੈਂਪ ਲਈ ਕੈਡਿਟਾਂ ਦੀ ਚੋਣ ਦੀ ਪ੍ਰਕਿਰਿਆ ਵੀ ਇੱਥੋਂ ਸ਼ੁਰੂ ਹੋਵੇਗੀ। ਇਸ ਮੌਕੇ ਜੂਨੀਅਰ ਵਾਰੰਟ ਅਫਸਰ ਏ.ਕੇ.ਝਾ, ਐਨ.ਸੀ.ਸੀ.ਏਅਰ ਵਿੰਗ ਤੋਂ ਜੂਨੀਅਰ ਵਾਰੰਟ ਅਫਸਰ ਪੀ.ਕੇ.ਤਿਆਗੀ, ਸਕੂਲ ਅਤੇ ਕਾਲਜ ਦੇ ਐਨ.ਓ ਅਤੇ ਸਮੁੱਚਾ ਪੀ.ਆਈ ਸਟਾਫ ਹਾਜ਼ਰ ਸੀ। ਵਰਨਣਯੋਗ ਹੈ ਕਿ ਇਸ ਸਿਖਲਾਈ ਕੈਂਪ ਦੀ ਦੇਖ-ਰੇਖ ਸ਼੍ਰੀ ਜੀ.ਪੀ ਸਿੰਘ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ ਕੀਤੀ ਜਾ ਰਹੀ ਹੈ।
