???? ਵਿਧਾਇਕ ਅਜੀਤ ਪਾਲ ਕੋਹਲੀ ਦੀ ਅਗਵਾਈ ‘ਚ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ‘ਚ ਮਨਾਇਆ ਗਿਆ ਦੁਸ਼ਹਿਰਾ
???? ਕਈ ਦਹਾਕਿਆਂ ਬਾਅਦ ਪਟਿਆਲਾ ਸ਼ਹਿਰ ਨੂੰ ਮਿਲਿਆ ਸਹੀ ਜਨ-ਪ੍ਰਤਿਨਿਧਿ: ਵਿਜੇ ਕਪੂਰ
ਪਟਿਆਲਾ, 13 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਗਰਾਉਂਡ ਵਿੱਚ ਦੁਸ਼ਹਿਰਾ ਪਰਵ ਸ਼੍ਰੀ ਰਾਮ ਸੇਵਾ ਕਮੇਟੀ ਵੱਲੋਂ ਬੜੇ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ। ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਹਾਜ਼ਰ ਸਨ, ਜਿਨ੍ਹਾਂ ਦੀ ਅਗਵਾਈ ‘ਚ ਇਸ ਤਿਉਹਾਰ ਨੇ ਸਾਰੇ ਸ਼ਹਿਰ ਦਾ ਧਿਆਨ ਆਪਣੇ ਵੱਲ ਖਿੱਚਿਆ।
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਹਿੰਦੂ ਆਗੂ ਬਲਜੀਤ ਸਿੰਘ ਧੀਮਾਨ, ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆਸ਼ੀਸ਼ ਕਪੂਰ, ਡਾ. ਹਰਸ਼, ਸੰਜੀਵ ਮਿੰਟੂ ਅਤੇ ਅਤੁਲ ਸ਼ਰਮਾ ਵੀ ਮੌਜੂਦ ਸਨ।
ਵਿਜੇ ਕਪੂਰ ਨੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੂੰ ਭਗਵਾਨ ਹਨੂਮਾਨ ਜੀ ਦਾ ਪ੍ਰਤੀਕ ਗਦਾ ਭੇਂਟ ਕਰਕੇ ਸਨਮਾਨਿਤ ਕੀਤਾ। ਗਦਾ ਭੇਂਟ ਕਰਦੇ ਹੋਏ ਵਿਜੇ ਕਪੂਰ ਨੇ ਕਿਹਾ, “ਪਟਿਆਲਾ ਸ਼ਹਿਰ ਨੂੰ ਕਈ ਦਹਾਕਿਆਂ ਬਾਅਦ ਇੱਕ ਸੱਚਾ, ਇਮਾਨਦਾਰ ਅਤੇ ਮਿਹਨਤੀ ਜਨ-ਪ੍ਰਤਿਨਿਧਿ ਮਿਲਿਆ ਹੈ। ਅਜੀਤ ਪਾਲ ਸਿੰਘ ਕੋਹਲੀ ਨੇ ਨਾ ਸਿਰਫ ਆਪਣੇ ਕਾਰਜਕਾਲ ਦੇ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਹੈ, ਸਗੋਂ ਉਨ੍ਹਾਂ ਦੇ ਹੱਲ ਲਈ ਤਤਪਰਤਾ ਨਾਲ ਕੰਮ ਵੀ ਕੀਤਾ ਹੈ। ਉਨ੍ਹਾਂ ਦੀ ਅਗਵਾਈ ‘ਚ ਪਟਿਆਲਾ ਦਾ ਭਵਿੱਖ ਰੌਸ਼ਨ ਦਿੱਸਦਾ ਹੈ।”
ਵਿਜੇ ਕਪੂਰ ਨੇ ਅਗੇ ਕਮੇਟੀ ਦੇ ਪ੍ਰਧਾਨ ਗੌਤਮ ਲਾਲ ਅਤੇ ਉਪ ਪ੍ਰਧਾਨ ਮਦਨ ਅਰੋੜਾ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਕਮੇਟੀ ਦੇ ਮੈਂਬਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਇਸ ਸਾਰੇ ਆਯੋਜਨ ਨੂੰ ਚਲਾਇਆ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨਾਲ ਇਹ ਉਤਸਵ ਇੰਨਾ ਸਫਲ ਅਤੇ ਸ਼ਾਨਦਾਰ ਬਣ ਸਕਿਆ ਹੈ।”
ਵਿਜੇ ਕਪੂਰ ਨੇ ਅਜੀਤ ਪਾਲ ਸਿੰਘ ਕੋਹਲੀ ਦੀ ਤਾਰੀਫ਼ ਕਰਦਿਆਂ ਕਿਹਾ, “ਦੂਸ਼ਿਹਰੇ ਦਾ ਤਿਉਹਾਰ ਬੁਰਾਈ ‘ਤੇ ਚੰਗਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਮੌਕੇ ‘ਤੇ ਸਾਨੂੰ ਅਜੀਤ ਪਾਲ ਸਿੰਘ ਕੋਹਲੀ ਵਰਗੇ ਆਗੂਆਂ ਦੀ ਲੋੜ ਹੈ ਜੋ ਸਮਾਜ ਵਿੱਚ ਸੱਚਾਈ, ਇਮਾਨਦਾਰੀ ਅਤੇ ਨਿਆਂ ਦੀ ਸਥਾਪਨਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਨੇ ਨਾ ਸਿਰਫ ਸ਼ਹਿਰ ਦੇ ਲੋਕਾਂ ਦਾ ਭਰੋਸਾ ਜਿੱਤਿਆ ਹੈ, ਸਗੋਂ ਉਨ੍ਹਾਂ ਇਕ ਆਦਰਸ਼ ਵਿਧਾਇਕ ਦੇ ਰੂਪ ਵਿੱਚ ਆਪਣੀ ਪਛਾਣ ਬਣਾਈ।
ਇਸ ਦੁਸਿਹਰਾ ਮਹੋਤਸਵ ਵਿੱਚ ਸ਼ਹਿਰ ਦੇ ਕਈ ਸੀਨੀਅਰ ਆਗੂਆਂ ਅਤੇ ਗਣਮਾਨਯ ਵਿਅਕਤੀਆਂ ਨੇ ਵੀ ਸ਼ਿਰਕਤ ਕੀਤੀ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦੇ ਦਹਨ ਦੌਰਾਨ ਪੂਰਾ ਮੈਦਾਨ ਜੈਕਾਰਿਆਂ ਨਾਲ ਗੂੰਜ ਉਠਿਆ। ਪੁਤਲਾ ਦਹਨ ਦੇ ਨਾਲ ਆਤਸ਼ਬਾਜ਼ੀ ਦਾ ਪ੍ਰਦਰਸ਼ਨ ਵੀ ਹੋਇਆ, ਜਿਸ ਨਾਲ ਇਸ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਅਤੇ ਮਨੋਰੰਜਕ ਬਣਾ ਦਿੱਤਾ। ਸ਼ਹਿਰ ਦੇ ਹਜ਼ਾਰਾਂ ਰਾਮ ਭਗਤਾਂ ਨੇ ਇਸ ਮੇਲੇ ਦਾ ਆਨੰਦ ਲਿਆ। ਆਯੋਜਨ ਦੀ ਸਫਲਤਾ ਦੇ ਪਿੱਛੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੀ ਸੰਗਠਨਾਤਮਕ ਸਮਰਥਾ ਅਤੇ ਸ਼੍ਰੀ ਰਾਮ ਸੇਵਾ ਕਮੇਟੀ ਦੇ ਮੈਂਬਰਾਂ ਦੀ ਮਿਹਨਤ ਨੂੰ ਮੁੱਖ ਤੌਰ ‘ਤੇ ਦੇਖਿਆ ਗਿਆ। ਸਥਾਨਕ ਨਾਗਰਿਕਾਂ ਨੇ ਇਸ ਆਯੋਜਨ ਦੀ ਪ੍ਰਸ਼ੰਸਾ ਕੀਤੀ।
ਵਿਜੈ ਕਪੂਰ ਨੇ ਅੰਤ ਵਿੱਚ ਕਿਹਾ ਕਿ ਦੁਸ਼ਹਿਰਾ ਸਿਰਫ਼ ਇੱਕ ਤਿਉਹਾਰ ਹੀ ਨਹੀਂ, ਸਗੋਂ ਸਮਾਜ ਵਿੱਚੋਂ ਹਰ ਕਿਸਮ ਦੀ ਬੁਰਾਈ ਅਤੇ ਅਨਿਆਏ ਨੂੰ ਖਤਮ ਕਰਨਾ ਦਾ ਇੱਕ ਸੁਨੇਹਾ ਵੀ ਹੈ। ਉਨ੍ਹਾ ਨੇ ਕਿਹਾ ਕਿ ਇਸ ਦਸ਼ਹਰਾ ਉਤਸਵ ਨੇ ਪਟਿਆਲਾ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ।”
