???? ਮਹਿੰਗਾਈ ਦੀ ਮਾਰ; ਟਮਾਟਰ 100 ਰੁਪਏ ਤੋਂ ਪਾਰ
???? ਭਾਰੀ ਮੀਂਹ ਨੇ ਵਿਗਾੜਿਆ ਰਸੋਈ ਦਾ ਸੰਤੁਲਨ
ਨਵੀਂ ਦਿੱਲੀ, 19 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਭਾਰੀ ਮੀਂਹ ਕਾਰਨ ਬਹੁਤੀਆਂ ਫ਼ਸਲਾਂ ਦੇ ਬਰਬਾਦ ਹੋਣ ਕਾਰਨ ਸਬਜ਼ੀਆਂ ਦੇ ਭਾਅ ਵੱਧ ਗਏ ਹਨ। ਇਸ ਕਾਰਨ ਘਰੇਲੂ ਔਰਤਾਂ ਦਾ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ। ਬਾਜ਼ਾਰ ‘ਚ ਟਮਾਟਰ 100 ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਗਿਆ ਹੈ। ਥੋਕ ਸਬਜ਼ੀ ਮੰਡੀ ਵਿੱਚ ਟਮਾਟਰ 65 ਰੁਪਏ ਪ੍ਰਤੀ ਕਿਲੋ ਦੇ ਅੰਕੜੇ ਨੂੰ ਪਾਰ ਕਰ ਗਏ ਹਨ, ਉੱਥੇ ਮਟਰ ਅਤੇ ਟਮਾਟਰ ਦੇ ਭਾਅ ਅਸਮਾਨ ਛੂਹ ਰਹੇ ਹਨ। ਥੋਕ ਮੰਡੀ ਵਿੱਚ ਮਟਰ 80 ਰੁਪਏ ਕਿਲੋ ਵਿਕ ਰਿਹਾ ਹੈ ਜਦੋਂ ਕਿ ਮੰਡੀ ਵਿੱਚ 130 ਰੁਪਏ ਕਿਲੋ ਵਿਕ ਰਿਹਾ ਹੈ, ਹੋਰ ਸਬਜ਼ੀਆਂ ਦਾ ਵੀ ਇਹੀ ਹਾਲ ਹੈ। ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਸਬਜ਼ੀਆਂ ਦੇ ਮਹਿੰਗੇ ਹੋਣ ਦਾ ਅਨੁਮਾਨ ਹੈ।
Newsline Express
