???? ਪਟਿਆਲਾ ਕੋਰਟ ਦੇ ਐਡਵੋਕੇਟ ਚੈਂਬਰ ‘ਚ ਲੱਗੀ ਭਿਆਨਕ ਅੱਗ
ਪਟਿਆਲਾ, 28 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਕੋਰਟ ਦੇ ਯਾਦਵਿੰਦਰਾ ਕੰਪਲੈਕਸ ਦੇ ਐਡਵੋਕੇਟ ਚੈਂਬਰ ਨੰਬਰ 257 ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਇਹ ਚੈਂਬਰ ਐਡਵੋਕੇਟ ਨਿਰਮਲਜੀਤ ਸਿੰਘ ਸੈਫਦੀਪੁਰ ਦਾ ਹੈ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਅੱਗ ਲੱਗਣ ਨਾਲ ਸਾਰਾ ਚੈਂਬਰ ਅਤੇ ਉਸ ਵਿੱਚ ਪਿਆ ਸਮਾਨ ਸੜ ਗਿਆ। ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
