newslineexpres

Home Latest News ਲੁਧਿਆਣਾ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ

ਲੁਧਿਆਣਾ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ

by Newslineexpres@1

ਲੁਧਿਆਣਾ, 16 ਅਗਸਤ – ਨਿਊਜ਼ਲਾਈਨ ਐਕਸਪ੍ਰੈਸ-ਸ਼ਹਿਰ ਦੇ ਟਰਾਂਸਪੋਰਟ ਨਗਰ ‘ਚ ਸਥਿਤ ਧਾਗਾ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਫਿਲਹਾਲ ਪਤਾ ਨਹੀਂ ਲਗ ਸਕਿਆ ਹੈ। ਅੱਗ ਬੁਝਾਊ ਦਸਤੇ ਵਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਗ ਬੁਝਾਓ ਕਰਮਚਾਰੀ ਵੀ ਇਸ ਹਾਦਸੇ ਵਿੱਚ ਬੇਹੋਸ਼ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਭੇਜਿਆ ਗਿਆ ਹੈ। ਉਧਰ, ਫੈਕਟਰੀ ਦੇ ਮਾਲਕ ਦੇ ਦੋਸਤ ਦਾ ਕਹਿਣਾ ਹੈ ਕਿ ਹਾਲੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਤੇ ਨਾ ਹੀ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਪਤਾ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਵੱਲੋਂ ਗੋਦਾਮ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਕੋਸ਼ਿਸ਼ਾਂ ਜਾ ਰਹੀਆਂ ਹਨ। ਹੁਣ ਤੱਕ 5 ਗੱਡੀਆਂ ਲਾਈਆਂ ਜਾ ਚੁੱਕੀਆਂ ਹਨ।

ਦੂਜੇ ਪਾਸੇ, ਅੱਗ ਬੁਝਾ ਰਹੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਦੇ ਕਰੀਬ ਉਨ੍ਹਾ ਨੂੰ ਫੋਨ ਉੱਤੇ ਪਤਾ ਲੱਗਿਆ ਕਿ ਇਲਾਕੇ ਵਿੱਚ ਅੱਗ ਲੱਗੀ ਹੋਈ ਸੀ, ਧਾਗਾ ਫੈਕਟਰੀ ਚ ਕਰਮਚਾਰੀ ਨੇ ਦੱਸਿਆ ਕਿ ਇੱਕ ਅੱਗ ਬੁਝਾ ਰਿਹਾ ਕਰਮਚਾਰੀ ਅਚਾਨਕ ਬੇਹੋਸ਼ ਹੋ ਗਿਆ ਜਿਸ ਨੂੰ ਇਲਾਜ ਲਈ ਡਾਕਟਰ ਕੋਲ ਭੇਜਿਆ ਗਿਆ। ਫਿਲਹਾਲ ਸਾਡੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਗ ਉੱਤੇ 50 ਫੀਸਦੀ ਤੋਂ ਵੱਧ ਕਾਬੂ ਪਾ ਲਿਆ ਗਿਆ ਹੈ। ਜਲਦ ਹੀ ਬਾਕੀ ਅੱਗ ਉੱਤੇ ਵੀ ਕਾਬੂ ਪਾ ਲਿਆ ਜਾਵੇਗਾ। ਉੱਥੇ ਹੀ ਅੱਗ ਲੱਗਣ ਕਰਕੇ ਇਮਾਰਤ ਵੀ ਕਾਫੀ ਨੁਕਸਾਨੀ ਗਈ ਹੈ। ਇਮਾਰਤ ਦੇ ਹੇਠਲੇ ਫਲੋਰ ਉੱਤੇ ਅੱਗ ਲੱਗੀ ਹੈ, ਜਿੱਥੇ ਧਾਗੇ ਦਾ ਸਟਾਕ ਰੱਖਿਆ ਹੋਇਆ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇਲਾਕੇ ਦੇ ਨੇੜੇ ਤੇੜੇ ਖੜੇ ਲੋਕਾਂ ਨੂੰ ਪਾਸੇ ਕੀਤਾ ਅਤੇ ਨਾਕੇਬੰਦੀ ਕਰਕੇ ਗੋਦਾਮ ਨੂੰ ਆਉਣ ਵਾਲਾ ਰਸਤਾ ਰੋਕ ਦਿੱਤਾ, ਤਾਂ ਜੋ ਅੱਗ ਉੱਤੇ ਕਾਬੂ ਪਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

Related Articles

Leave a Comment