???? ਮਾਡਲ ਸਕੂਲ ਵਿਖੇ ਆਧਾਰ ਕਾਰਡ ਅਪਡੇਟ ਕਰਨ ਲਈ ਲਗਾਇਆ ਕੈਂਪ
ਪਟਿਆਲਾ, 27 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਥੀਆਂ ਦਾ ਅਧਾਰ ਕਾਰਡ ਅਪਡੇਟ ਕਰਨ ਲਈ ਕੈਂਪ ਲਗਾਇਆ ਗਿਆ। ਇਹ ਕੈਂਪ ਡਾਕਖਾਨੇ ਦੇ ਉੱਚ ਅਧਿਕਾਰੀਆਂ ਦੀ ਟੀਮ, ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਪਟਿਆਲਾ ਡਵਿਜ਼ਨ ਪੰਜਾਬ ਵੱਲੋਂ ਲਗਾਇਆ ਗਿਆ। ਇਸ ਕੈਂਪ ਵਿੱਚ ਅਨਿਲ ਮਹਿਤਾ, ਅਜੇ ਕੁਮਾਰ ਬਾਂਸਲ, ਮੈਡਮ ਦਮਨਜੀਤ ਕੌਰ, ਗੁਰਵਿੰਦਰ ਸਿੰਘ, ਮਲਕੀਤ ਸਿੰਘ ਵੀ ਮੌਜੂਦ ਸਨ। ਏ.ਐਨ.ਓ ਸਤਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਅਧਾਰ ਕਾਰਡ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅਧਾਰ ਕਾਰਡ ਅਪਡੇਟ ਹੋਣੇ ਬਹੁਤ ਜਰੂਰੀ ਹਨ।

ਇਸ ਤੋਂ ਇਲਾਵਾ ਸਕੂਲ ਵਿਖੇ ਵਿਦਿਆਰਥੀਆਂ ਦੇ ਖਾਤੇ ਖੋਲਣ ਲਈ ਵੀ ਇੱਕ ਕੈਂਪ ਲਗਾਇਆ ਗਿਆ। ਇਸ ਲਈ ਐਸ.ਬੀ.ਆਈ ਟੀਮ ਦੀ ਅਗਵਾਈ ਚੀਫ ਮੈਨੇਜਰ ਹਰਿੰਦਰ ਕੁਮਾਰ ਆਸ਼ਟਾ ਨੇ ਕੀਤੀ। ਇਨ੍ਹਾਂ ਦੇ ਨਾਲ ਆਈ ਟੀਮ ਵਿੱਚ ਮੈਡਮ ਸੁਨੈਨਾ ਅਤੇ ਹੋਰ ਉੱਚ ਅਧਿਕਾਰੀ ਹਾਜਰ ਸਨ, ਜਿਨ੍ਹਾਂ ਨੇ ਕੈਂਪ ਦੌਰਾਨ ਵਿਦਿਆਰਥੀਆਂ ਦੇ ਨਵੇਂ ਬਚੱਤ ਖਾਤੇ ਖੋਲੇ ਗਏ। ਵਿਦਿਆਰਥੀਆਂ ਨੂੰ ਬੈਂਕ ਦੁਆਰਾ ਦਿੱਤੀਆਂ ਜਾਂਦੀਆਂ ਨੈਟ ਬੈਂਕਿੰਗ ਅਤੇ ਹੋਰ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪਿ੍ਸੀਪਲ ਅਤੇ ਹੋਰ ਅਧਿਆਪਕ ਵੀ ਮੌਜੂਦ ਰਹੇ।
