newslineexpres

Joe Rogan Podcasts You Must Listen
Home Haryana ਹਰਿਆਣਾ ਸਰਕਾਰ ਨੇ ਮਹਿੰਗਾਈ ਭੱਤੇ ਦੀ ਦਰ 17 ਫੀਸਦੀ ਤੋਂ ਵਧਾ ਕੇ ਕੀਤੀ 28 ਫੀਸਦੀ 

ਹਰਿਆਣਾ ਸਰਕਾਰ ਨੇ ਮਹਿੰਗਾਈ ਭੱਤੇ ਦੀ ਦਰ 17 ਫੀਸਦੀ ਤੋਂ ਵਧਾ ਕੇ ਕੀਤੀ 28 ਫੀਸਦੀ 

by Newslineexpres@1

-4 ਜੁਲਾਈ, 2021 ਤੋਂ ਲਾਗੂ ਹੋਵੇਗੀ ਵਧੀ ਹੋਈ ਦਰ

ਚੰਡੀਗੜ੍ਹ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਸਰਕਾਰ ਨੇ ਪੈਂਸ਼ਨਰਸ ਤੇ ਪਰਿਵਾਰਿਕ ਪੈਂਸ਼ਨਰਸ ਦੇ ਮਹਿੰਗਾਈ ਭੱਤੇ ਦੀ ਦਰ ਨੂੰ 17 ਫੀਸਦੀ ਤੋਂ ਵਧਾ ਕੇ 28 ਫੀਸਦੀ ਕੀਤਾ। ਮਹਿੰਗਾਈ ਭੱਤੇ ਵਿਚ ਇਹ ਵਾਧਾ 1 ਜੁਲਾਈ 2021 ਤੋਂ ਲਾਗੂ ਹੋਵੇਗਾ। ਇਸ ਸਬੰਧ ਵਿੱਤ ਵਿਭਾਗ ਤੋਂ ਜਾਰੀ ਫਾਰਮ ਵਿਚ ਦੱਸਿਆ ਗਿਆ ਹੈ ਕਿ ਇਸ ਵਧੇ ਹੋਏ ਮਹਿੰਗਾਈ ਭੱਤੇ ਵਿਚ, 1 ਜਨਵਰੀ, 2020, 7 ਜੁਲਾਈ, 2020 ਅਤੇ 1 ਜੁਨਵਰੀ, 2021 ਭੁਗਤਾਨਯੋਗ ਮਹਿੰਗਾਈ ਦਰ ਵੀ ਸ਼ਾਮਿਲ ਹੈ। ਵਰਨਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਾਲ ਹੀ ਵਿਚ ਭਾਰਤ ਸਰਕਾਰ ਦੀ ਤਰਜ ‘ਤੇ ਹਰਿਆਣਾ ਦੇ ਕਰਮਚਾਰੀਆਂ ਅਤੇ ਪੈਂਸ਼ਨਰਸ ਦੇ ਲਈ ਮਹਿੰਗਾਈ ਭੱਤੇ ਦੀ ਦਰ ਨੂੰ 17 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਬੁਲਾਰੇ ਨੇ ਦਸਿਆ ਕਿ ਮਹਿੰਗਾਈ ਦਰ ਵਿਚ ਵਾਧੇ ਨਾਲ ਰਾਜ ਦੇ ਲਗਭਗ 2.85 ਲੱਖ ਸਰਕਾਰੀ ਕਰਮਚਾਰੀਆਂ ਅਤੇ 2.62 ਲੱਖ ਪਂੈਸ਼ਨਰਸ ਨੂੰ ਲਾਭ ਹੋਵੇਗਾ। ਇਸ ਨਾਲ ਰਾਜ ਸਰਕਾਰ ਦੇ ਖਜਾਨੇ ‘ਤੇ ਪ੍ਰਤੀ ਮਹੀਨਾ ਲਗਭਗ 210 ਕਰੋੜ ਦਾ ਵੱਧ ਭਾਰ ਪਵੇਗਾ।

Related Articles

Leave a Comment