newslineexpres

Home Crime ???? ਮਰਚੈਂਟ ਨੇਵੀ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪਤੀ-ਪਤਨੀ ਖਿਲਾਫ ਕੇਸ ਦਰਜ

???? ਮਰਚੈਂਟ ਨੇਵੀ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪਤੀ-ਪਤਨੀ ਖਿਲਾਫ ਕੇਸ ਦਰਜ

by Newslineexpres@1

???? ਮਰਚੈਂਟ ਨੇਵੀ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪਤੀ-ਪਤਨੀ ਖਿਲਾਫ ਕੇਸ ਦਰਜ

   ਪਟਿਆਲਾ, 26 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –  ਮਰਚੈਂਟ ਨੇਵੀ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਵਿੱਚ ਥਾਣਾ ਲਾਹੌਰੀ ਗੇਟ ਵਿਖੇ ਪੁਲਸ ਨੇ ਪਤੀ-ਪਤਨੀ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨੀਸ਼ ਲੋਚਮ ਵਾਸੀ ਸ਼ੀਸ਼ੋਅਰ ਮੈਰੀਟਾਈਮ ਅਕੈਡਮੀ ਲਿਮ., ਸ਼ੀਤਲਾ ਮਾਤਾ ਰੋਡ ਨੇੜੇ ਸੈਕਟਰ 5, ਗੁੜਗਾਵਾਂ ਹਰਿਆਣਾ ਅਤੇ ਮਨੀਸ਼ ਲੋਚਮ ਦੀ ਪਤਨੀ ਸ਼ਾਮਲ ਹਨ।

ਇਸ ਮਾਮਲੇ ‘ਚ ਮਨੋਜ ਜੋਸ਼ੀ ਪੁੱਤਰ ਅਯੋਧਿਆਨਾ ਜੋਸ਼ੀ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਤੀਆਂ ਨੇ ਉਸ ਦੇ ਲੜਕੇ ਨੂੰ ਮਰਚੈਂਟ ਨੇਵੀ ‘ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ 6,44,000 ਰੁਪਏ ਲੈ ਲਏ, ਪਰ ਬਾਅਦ ‘ਚ ਨਾ ਤਾਂ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ‘ਚ ਉਕਤ ਵਿਅਕਤੀਆਂ ਖਿਲਾਫ 406, 420 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Newsline Express

Related Articles

Leave a Comment