???? ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਅਗਵਾਈ ਹੇਠ ਮਾਡਲ ਸਕੂਲ ਦੇ ਐਨ.ਸੀ.ਸੀ. ਕੈਡੇਟਸ ਨੇ ਐਵੀਏਸ਼ਨ ਕਲੱਬ ਵਿਖੇ ਲਾਏ ਬੂਟੇ
ਪਟਿਆਲਾ, 30 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਸੀ.ਸੀ.ਏਅਰ ਵਿੰਗ ਦੇ ਕੈਡੇਟਸ ਨੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ‘ਏਕ ਪੇੜ ਮਾਂ ਕੇ ਨਾਮ’ ਤਹਿਤ ਐਵੀਏਸ਼ਨ ਕਲੱਬ, ਪਟਿਆਲਾ ਵਿਖੇ ਬੂਟੇ ਲਗਾਏ। ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਐਨ.ਸੀ.ਸੀ. ਕੈਡੇਟਸ ਨੂੰ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਹਰ ਇੱਕ ਕੈਡੇਟ ਨੂੰ ਆਪਣੇ ਜਨਮ ਦਿਨ ‘ਤੇ ਇੱਕ ਬੂਟਾ ਜਰੂਰ ਲਗਾਉਣ ਲਈ ਕਿਹਾ।

ਸਕੂਲ ਦੇ ਏ.ਐਨ.ਓ. ਸਤਵੀਰ ਸਿੰਘ ਗਿੱਲ ਵੱਲੋਂ ਆਪਣੀ ਯੂਨਿਟ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਦਿੱਤੇ ਗਏ। ਇਸ ਤੋਂ ਇਲਾਵਾ ਏ.ਐਨ.ਓ. ਸ. ਸਤਵੀਰ ਸਿੰਘ ਗਿੱਲ ਵੱਲੋਂ ਸ਼ਹੀਦ–ਏ–ਆਜਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ‘ਤੇ ਵੀ ਸਕੂਲ ਨੂੰ ਬੂਟੇ ਭੇਂਟ ਕੀਤੇ ਗਏ ਸਨ।
