???? ਸਾਜ਼ ਔਰ ਆਵਾਜ਼ ਕਲੱਬ ਨੇ ਕਰਵਾਇਆ “ਗੀਤਾਂ ਕਾ ਕਾਰਵਾਂ” ਪ੍ਰੋਗਰਾਮ
???? ਜ਼ੀ ਟੀ.ਵੀ ਕਲਾਕਾਰ ਮੋਨਿਕਾ ਟੰਡਨ ਨੇ ਵੀ ਸ਼ਿਰਕਤ ਕੀਤੀ
ਪਟਿਆਲਾ, 30 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਾਜ਼ ਐਂਡ ਆਵਾਜ਼ ਕਲੱਬ ਪਟਿਆਲਾ ਵੱਲੋਂ 29 ਸਤੰਬਰ ਨੂੰ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿੱਚ “ਸਦਾਬਹਾਰ ਗੀਤਾਂ ਦਾ ਕਾਰਵਾਂ” ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 35 ਗਾਇਕ ਕਲਾਕਾਰਾਂ ਨੇ ਭਾਗ ਲਿਆ ਅਤੇ ਕਰਾਓਕੇ ਸੰਗੀਤ ਦੀਆਂ ਫਿਲਮੀ ਧੁਨਾਂ ਉਤੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਮੰਤਰਮੁਗਧ ਕੀਤਾ।

ਇਸ ਦੌਰਾਨ ਜ਼ੀ ਟੀਵੀ ਕਲਾਕਾਰ ਮੋਨਿਕਾ ਟੰਡਨ ਨੇ ਵੀ ਸ਼ਿਰਕਤ ਕੀਤੀ ਅਤੇ ਕਲੱਬ ਦੀ ਬੇਨਤੀ ‘ਤੇ ਸੋਨੂੰ ਨਿਗਮ ਦੇ ਗੀਤ ‘ਮੁਝੇ ਰਾਤ ਦਿਨ ਅਬ ਮੁਝੇ ਚਾਹਤੀ ਹੋ’ .… ਗੀਤ ਉਤੇ ‘ਤੇ ਬਹੁਤ ਹੀ ਵਧੀਆ ਡਾਂਸ ਪ੍ਰਸਤੁਤ ਕੀਤਾ ਅਤੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਕਲੱਬ ਮੈਂਬਰ ਬੱਬਲ ਅਰੋੜਾ, ਸੁਮਨ ਖੱਤਰੀ, ਕਸ਼ਮਤਾ ਸ਼ਰਮਾ ਅਤੇ ਸੁਨੀਤਾ ਕਾਲੀਆ ਨੇ ਮੋਨਿਕਾ ਟੰਡਨ ਨੂੰ ਸਨਮਾਨਿਤ ਕੀਤਾ। ਮੰਚ ਸੰਚਾਲਨ ਦਾ ਸਫਲ ਸੰਚਾਲਨ ਕੇ.ਐਸ. ਸੇਖੋਂ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਸੁਮਨ ਖੱਤਰੀ, ਬੱਬਲ ਅਰੋੜਾ, ਮਾਨਿਆ, ਕਸ਼ਮਤਾ ਸ਼ਰਮਾ, ਸੁਨੀਤਾ ਕਾਲੀਆ, ਰਮਨਦੀਪ ਕੌਰ, ਕੁਲਦੀਪ ਕੌਰ, ਇੰਦਰਪ੍ਰੀਤ ਕੌਰ ਅਰੋੜਾ, ਰਾਜ ਕੁਮਾਰ, ਕੇ.ਐਸ ਸੇਖੋਂ, ਰਸਦੀਪ ਖਹਿਰਾ, ਗੁਲਸ਼ਨ ਸ਼ਰਮਾ, ਡੀ.ਐਸ. ਪੁਰੀ, ਹਰਮੀਤ ਸਿੰਘ, ਅਰੁਣ ਸੂਦ, ਸੁਨੀਲ ਕੁਮਾਰ, ਸੁਨੀਲ ਗਰਗ, ਵਿਕਾਸ ਪਾਠਕ, ਅਭਿਜੀਤ, ਜੇ.ਐਸ ਪਰਵਾਨਾ, ਦੇਵੇਂਦਰ ਸਿੰਘ ਸੇਠੀ, ਪ੍ਰਿੰਸ, ਮਹੀਪਾਲ ਚੌਹਾਨ ਸਮੇਤ ਸਾਰੇ ਕਲਾਕਾਰਾਂ ਨੇ ਸੰਗੀਤ ਦਾ ਆਨੰਦ ਮਾਣਿਆ।

ਇਸ ਦੌਰਾਨ ਹਾਜ਼ਰ ਸ਼ਰੋਤਿਆਂ ਨੇ ਗਾਇਕਾਂ ਦੇ ਨਾਲ-ਨਾਲ ਸਾਜ਼ ਅਤੇ ਆਵਾਜ਼ ਕਲੱਬ ਪਟਿਆਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
Newsline Express
