???? ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਆਫਤ ਪ੍ਰਬੰਧਨ ਬਾਰੇ ਸਿੱਖਲਾਈ ਕੀਤੀ ਪ੍ਰਾਪਤ
ਪਟਿਆਲਾ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜ ਰੋਜ਼ਾ ਕੈਂਪ ਵਿੱਚ ਬਠਿੰਡਾ ਤੋਂ ਪੁੱਜੀ ਐਨ.ਡੀ.ਆਰ.ਐਫ ਦੀ ਟੀਮ ਵੱਲੋਂ ਆਫਤ ਪ੍ਰਬੰਧਨ ਸਬੰਧੀ ਅਤੇ ਵੱਖ-ਵੱਖ ਕੁਦਰਤੀ ਆਫਤਾਂ ਸਮੇਂ ਕਰਨ ਵਾਲੀਆਂ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਹ ਭਾਰਤ ਸਰਕਾਰ ਦੇ ਕੌਮੀ ਅਦਾਰੇ ਨੈਸ਼ਨਲ ਇੰਸਚੀਚੀਉਟ ਆਫ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਡਾਇਰੈਕਟਰ ਡਾ. ਨਿੰਮੀ ਦੇ ਅਧੀਨ ਕਰਵਾਇਆ ਜਾ ਰਿਹਾ ਹੈ। ਕੈਂਪ ਦੇ ਤੀਜੇ ਦਿਨ ਐਨ.ਡੀ.ਆਰ.ਐਫ ਟੀਮ ਵੱਲੋਂ ਆਫਤ ਪ੍ਰਬੰਧਨ ਸਬੰਧੀ ਵੱਖ-ਵੱਖ ਨੁਕਤੇ ਸਾਂਝੇ ਕੀਤੇ ਗਏ। ਇਸ ਟੀਮ ਦੀ ਅਗਵਾਈ ਡਿਪਟੀ ਕਮਾਂਡੈਂਟ ਰਿਸ਼ੀ ਮਹਾਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਇਸ ਟੀਮ ਵੱਲੋਂ ਬੱਚਿਆਂ ਨੂੰ ਵੱਖ-ਵੱਖ ਸਮੇਂ ਆਈਆਂ ਹੜ੍ਹ ਅਤੇ ਹੋਰ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਵਿਸੇ਼ਸ ਨੁਕਤੇ ਸਾਂਝੇ ਕੀਤੇ ਗਏ। ਟੀਮ ਵੱਲੋਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਲਾਈਵ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ। ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਡਾ. ਬਲਰਾਜ ਸਿੰਘ ਸੈਣੀ, ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਬੱਚਿਆ ਨੂੰ ਕੁਦਰਤੀ ਆਫਤਾਂ ਸਮੇਂ ਪ੍ਰਯੋਗ ਵਿੱਚ ਲਿਆਉਣ ਵਾਲੀਆਂ ਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।
