???? ਜੋੜੀਆਂ ਭੱਠੀਆਂ ਪਟਿਆਲਾ ਚੌਕ ਵਿਖੇ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਦਾ ਹੋਇਆ ਰਾਜ ਤਿਲਕ
???? ਸਫਲਤਾ ਤੇ ਖੁਸ਼ੀਆਂ ਦੇ ਨਾਲ ਸੰਪੰਨ ਹੋਈ ਸ੍ਰੀ ਰਾਮਲੀਲਾ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਪਟਿਆਲਾ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਹੇਠ ਜੋੜੀਆਂ ਭੱਟੀਆਂ ਚੌਕ ਵਿੱਚ ਕਰਵਾਈ ਸ਼੍ਰੀ ਰਾਮ ਲੀਲਾ ਦਾ ਮੰਚਨ ਭਗਵਾਨ ਰਾਮ ਦੇ ਰਾਜ ਤਿਲਕ ਨਾਲ ਪੂਰੀ ਮਰਿਆਦਾ ਅਤੇ ਰੀਤ-ਰਿਵਾਜਾਂ ਅਨੁਸਾਰ ਸੰਪੰਨ ਕੀਤਾ ਗਿਆ।
ਇਸ ਮੌਕੇ ਸਾਰੇ ਮੈਂਬਰਾਂ ਨੇ ਭਗਵਾਨ ਰਾਮ ਦੀ ਆਰਤੀ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਤਿਸ਼ਬਾਜ਼ੀ ਕਰਕੇ ਲੱਡੂਆਂ ਨਾਲ ਸਾਰੇ ਭਗਤਾਂ ਦਾ ਮੂੰਹ ਮਿੱਠਾ ਕਰਵਾਇਆ।
ਪ੍ਰਧਾਨ ਵਰੁਣ ਜਿੰਦਲ ਨੇ ਸਾਰੇ ਕਲੱਬ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਲੀਲਾ ਦੇ ਸਫਲ ਆਯੋਜਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਵੀ ਪੀੜ੍ਹੀ ਨੂੰ ਆਪਣੇ ਸਭਿਆਚਾਰ ਅਤੇ ਧਰਮ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਪੈਰੇਂਟ੍ਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੰਸਕਾਰਾਂ ਅਤੇ ਆਪਣੀ ਸਭਿਆਚਾਰ ਦਾ ਗਿਆਨ ਦੇਣ, ਤਾਂ ਜੋ ਉਹ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਸਹਾਇਕ ਸਿੱਧ ਹੋ ਸਕਣ।
ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮਲੀਲਾ ਦੇ ਮੰਚਨ ਤੋਂ ਇੱਕ ਮਹੀਨਾ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇੱਥੇ ਮਹਿਲਾਵਾਂ ਦੇ ਕੈਰਕਟਰ ਕੁੜੀਆਂ ਵਲੋਂ ਅਤੇ ਪੁਰਸ਼ਾਂ ਦੇ ਕੈਰਕਟਰ ਮੁੰਡਿਆਂ ਵਲੋਂ ਨਿਭਾਏ ਜਾਂਦੇ ਹਨ। ਜਿੰਦਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਜੋ ਵੀ ਸ਼੍ਰੀ ਰਾਮ ਲੀਲਾ ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਹ ਇੱਕ ਮਹੀਨਾ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਭਗਵਾਨ ਰਾਮ ਦਾ ਕਿਰਦਾਰ ਨੀਰਜ ਸ਼ਰਮਾ, ਲਕਸ਼ਮਣ ਜੀ ਦਾ ਗੌਰਵ ਗੋਇਲ, ਸੀਤਾ ਮਾਤਾ ਦਾ ਸੋਨਾਸ਼ੀ ਕੌਸ਼ਲ, ਹਨੂਮਾਨ ਜੀ ਦਾ ਵਿੱਕੀ, ਭਰਤ ਜੀ ਦਾ ਜਤਿਨ, ਸ਼ਤਰੂਘਨ ਜੀ ਦਾ ਪਾਰਥ ਭੱਲਾ ਅਤੇ ਗੁਰੂ ਵਸ਼ਿਸ਼ਠ ਦਾ ਕਿਰਦਾਰ ਜਸ਼ਨ ਵਲੋਂ ਨਿਭਾਇਆ ਗਿਆ।
Newsline Express
