???? ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਹੜਤਾਲ ਅੱਜ
ਪਟਿਆਲਾ, 25 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਬਾਰ ਐਸੋਸੀਏਸ਼ਨ ਪਟਿਆਲਾ ਨੇ ਰੋਪੜ ਬਾਰ ਐਸੋਸੀਏਸ਼ਨ ਦੇ ਮੈਂਬਰ ਹਰਦੀਪ ਸਿੰਘ ਬਸੀ ਤੇ ਹੋਏ ਹਮਲੇ ਦੇ ਕਾਰਨ ਅੱਜ ਹੜਤਾਲ ਕਰ ਦਿੱਤੀ ਹੈ| ਰੋਪੜ ਬਾਰ ਐਸੋਸੀਏਸ਼ਨ ਨੇ ਮਤਾ ਪਾ ਕੇ ਸਟੇਟ ਲੈਵਲ ਦੀ ਕਾਲ ਕਰਨ ਲਈ ਕਿਹਾ ਸੀ। ਰੋਪੜ ਬਾਰ ਐਸੋਸੀਏਸ਼ਨ ਦੇ ਮਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਬਾਰ ਐਸੋਸੀਏਸ਼ਨ ਨੇ ਵੀ ਮਤਾ ਪਾ ਕੇ ਅੱਜ ਦੀ ਹੜਤਾਲ ਦਾ ਐਲਾਨ ਕੀਤਾ ਹੈ। ਬਾਰ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅੱਜ ਕੰਮ ਤੋਂ ਆਫਟੇਨ ਰਹਿਣ , ਨਾਲ ਹੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨੂੰ ਅਕੋਮੋਡੇਟ ਕਰਨ ਅਤੇ ਉਹਨਾਂ ਦਾ ਸਾਥ ਦੇਣ।
