
???? ਨਦੀ ਚ ਡਿੱਗੀ ਕਾਰ ; 4 ਮੌਤਾਂ, ਕੁਝ ਲਾਪਤਾ
ਖੰਡੋਟੇ/ ਡੋਡਾ (ਜੰਮੂ ਕਸ਼ਮੀਰ), 30 ਨਬੰਵਰ – ਨਿਊਜ਼ਲਾਈਨ ਐਕਸਪ੍ਰੈਸ – ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਨਿੱਜੀ ਕਾਰ ਸੜਕ ਤੋਂ ਫਿਸਲ ਕੇ ਚਿਨਾਬ ਨਦੀ ‘ਚ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਸਵਾਰੀਆਂ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ 8.30 ਵਜੇ ਦੇ ਕਰੀਬ ਖੰਡੋਟੇ ਪਿੰਡ ਨੇੜੇ ਵਾਪਰਿਆ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁਲਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਸਥਾਨਕ ਵਲੰਟੀਅਰਾਂ ਵਲੋਂ ਇਕ ਸਾਂਝੀ ਬਚਾਅ ਮੁਹਿੰਮ ਜਾਰੀ ਰਹੀ।
ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ- ਰਣਜੀਤ ਕੁਮਾਰ (25), ਉਸਦੇ ਰਿਸ਼ਤੇਦਾਰ ਬੇਲੀ ਰਾਮ (60) ਅਤੇ ਪੂਰਨ ਦੇਵੀ (60) ਚਰਿਆ ਪਿੰਡ ਤੋਂ ਜੰਮੂ ਜਾ ਰਹੇ ਸਨ, ਜਦੋਂ ਕਾਰ ਨਦੀ ਵਿਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਨ ਦੇਵੀ ਦੀ ਲਾਸ਼ ਨਦੀ ਦੇ ਕਿਨਾਰੇ ਪਈ ਮਿਲੀ, ਜਦੋਂ ਕਿ ਦੋ ਹੋਰ ਸਵਾਰੀਆਂ ਸਮੇਤ ਕਾਰ ਨਦੀ ‘ਚ ਡੁੱਬ ਗਈ। ਖ਼ਬਰ ਲਿਖਣ ਤੱਕ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਸੀ। Newsline Express
