????ਡਾ. ਪ੍ਰਵੀਣ ਤੋਗੜੀਆ 7 ਜਨਵਰੀ ਨੂੰ ਪੰਜਾਬ ਦੌਰੇ ‘ਤੇ
???? ਮਹਾਕੁੰਭ 2025 ਲਈ ਵੱਡੀਆਂ ਤਿਆਰੀਆਂ
???? ਕਰੋੜਾਂ ਸ਼ਰਧਾਲੂਆਂ ਦੀ ਮੇਜ਼ਬਾਨੀ ਵਿੱਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦਾ ਹੋਵੇਗਾ ਵੱਡਾ ਯੋਗਦਾਨ: ਵਿਜੇ ਕਪੂਰ
???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਨਿਵਾਸ ਸਥਾਨ ’ਤੇ ਪ੍ਰੈਸ ਕਾਨਫਰੰਸ 7 ਜਨਵਰੀ ਨੂੰ
ਪਟਿਆਲਾ, 2 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪ੍ਰਯਾਗਰਾਜ ਵਿੱਚ 14 ਜਨਵਰੀ ਤੋਂ 26 ਫਰਵਰੀ 2025 ਤੱਕ ਆਯੋਜਿਤ ਹੋਣ ਵਾਲੇ ਮਹਾਕੁੰਭ ਲਈ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ (ਅਹਿਪ) ਨੇ ਵੱਡੇ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਇਤਿਹਾਸਕ ਸਮਾਰੋਹ ਦੇ ਤਹਿਤ, ਪਰਿਸ਼ਦ ਨੇ ਅੰਨਪੂਰਨਾ ਰਸੋਈ ਸੇਵਾ, ਸਫਾਈ ਅਤੇ ਸ਼ਰਧਾਲੂਆਂ ਲਈ ਕਈ ਖਾਸ ਸੁਵਿਧਾਵਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤਿਆਰੀਆਂ ਦੀ ਸਮੀਖਿਆ ਅਤੇ “ਦੋ ਮੱਠੀ ਅਨਾਜ ਅਭਿਆਨ” ਨੂੰ ਵਧਾਵਾ ਦੇਣ ਲਈ ਪਰਿਸ਼ਦ ਦੇ ਮੁਖੀ ਡਾ. ਪ੍ਰਵੀਣ ਭਾਈ ਤੋਗੜੀਆ 7 ਅਤੇ 8 ਜਨਵਰੀ ਨੂੰ ਪੰਜਾਬ ਦੌਰੇ ’ਤੇ ਰਹਿਣਗੇ।
ਡਾ. ਪ੍ਰਵੀਣ ਤੋਗੜੀਆ 7 ਜਨਵਰੀ ਨੂੰ ਮੋਹਾਲੀ ਏਅਰਪੋਰਟ ‘ਤੇ ਆਉਣ ਤੋਂ ਬਾਅਦ ਖਰੜ ਵਿਖੇ ਕਲੱਬ ਹਾਊਸ ਹੋਟਲ ਵਿੱਚ ਪਰਿਸ਼ਦ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਅਤੇ ਹੋਰ ਮੈਂਬਰਾਂ ਅਤੇ ਅਧਿਕਾਰੀਆਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮਹਾਕੁੰਭ ਦੀਆਂ ਤਿਆਰੀਆਂ, ਸੇਵਾ ਕਾਰਜਾਂ ਅਤੇ ਅੰਨਪੂਰਨਾ ਰਸੋਈ ਸੇਵਾ ਬਾਰੇ ਵਿਚਾਰ-ਵਟਾਂਦਰਾ ਕੀਤੀ ਜਾਵੇਗੀ।

ਦੁਪਹਿਰ ਦੇ ਲਗਭਗ 1 ਵਜੇ ਉਹ ਪਟਿਆਲਾ ਵਿੱਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਨਿਵਾਸ ਸਥਾਨ ’ਤੇ ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਉਹ ਪ੍ਰਯਾਗਰਾਜ ਮਹਾਕੁੰਭ ਵਿੱਚ ਪਰਿਸ਼ਦ ਦੀਆਂ ਤਿਆਰੀਆਂ ਤੇ ਰੌਸ਼ਨੀ ਪਾਉਣਗੇ।
ਕਾਰਜਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਵਿਜੇ ਕਪੂਰ ਨੇ ਦੱਸਿਆ ਕਿ ਇਹ ਅਭਿਆਨ ਨਾ ਸਿਰਫ਼ ਸੇਵਾ ਭਾਵਨਾ ਨੂੰ ਵਧਾਵੇਗਾ, ਸਗੋਂ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
ਕਪੂਰ ਨੇ ਕਿਹਾ ਕਿ ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਹੈ, ਜਿਸ ਵਿੱਚ ਲਗਭਗ 40 ਕਰੋੜ ਤੋਂ ਵੱਧ ਸ਼ਰਧਾਲੂ ਹਿੱਸਾ ਲੈਨਗੇ, ਅਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਉਹਨਾਂ ਦੀ ਸੇਵਾ ਕਰਨ ਅਤੇ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ।
ਕਪੂਰ ਨੇ ਦੱਸਿਆ ਕਿ 7 ਜਨਵਰੀ ਸ਼ਾਮ ਪਟਿਆਲਾ ਤੋਂ ਬਠਿੰਡਾ ਪਹੁੰਚਣ ਤੋਂ ਬਾਅਦ, ਡਾ. ਤੋਗੜੀਆ ਸ਼੍ਰੀ ਇੱਛਾ ਪੂਰਨ ਹਨੂਮਾਨ ਮੰਦਰ (ਬਾਲਾ ਜੀ ਧਾਮ) ਵਿੱਚ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਸਥਾਨਕ ਡਾਕਟਰਾਂ ਅਤੇ ਪ੍ਰਮੁੱਖ ਸਮਾਜਸੇਵੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮਹਾਕੁੰਭ ਨਾਲ ਜੋੜਨ ਅਤੇ ਉਹਨਾਂ ਦੇ ਸਰਗਰਮ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ।
ਅਗਲੇ ਦਿਨ, 8 ਜਨਵਰੀ ਨੂੰ, ਡਾ. ਤੋਗੜੀਆ ਤਲਵੰਡੀ ਸਾਬੋ ਵਿਖੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਦਯਾਨੰਦ ਆਸ਼ਰਮ ਦਾ ਦੌਰਾ ਕਰਨਗੇ। ਇਨ੍ਹਾਂ ਪਵਿੱਤਰ ਸਥਾਨਾਂ ‘ਤੇ ਉਹ ਧਾਰਮਿਕ ਨੇਤਾਵਾਂ ਅਤੇ ਸ਼ਰਧਾਲੂਆਂ ਨਾਲ ਮਿਲਕੇ ਮਹਾਕੁੰਭ ਦੇ ਮਹੱਤਵ ਬਾਰੇ ਚਰਚਾ ਕਰਨਗੇ। ਇਸ ਦੇ ਨਾਲ ਹੀ ਉਹ ਬਠਿੰਡਾ ਦੀ ਗੌਸ਼ਾਲਾ ਦਾ ਦੌਰਾ ਕਰਨਗੇ, ਜਿੱਥੇ ਸੇਵਾ ਅਤੇ ਸਮਾਜਿਕ ਸਮਰਪਣ ਦੀ ਭਾਵਨਾ ਉੱਤੇ ਜ਼ੋਰ ਦਿੱਤਾ ਜਾਵੇਗਾ।
ਮਹਾਕੁੰਭ ਦੌਰਾਨ, ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਵੱਲੋਂ 15 ਥਾਵਾਂ ’ਤੇ ਅੰਨਪੂਰਨਾ ਰਸੋਈ ਸੇਵਾ ਚਲਾਈ ਜਾਵੇਗੀ। ਇਸ ਸੇਵਾ ਦੇ ਤਹਿਤ, ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ, ਸਿਹਤ ਸੇਵਾਵਾਂ, ਮੋਬਾਈਲ ਚਾਰਜਿੰਗ ਅਤੇ ਰਿਹਾਇਸ਼ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਵਿਜੇ ਕਪੂਰ ਨੇ ਦੱਸਿਆ ਕਿ ਪਰਿਸ਼ਦ ਨੇ ਸਫਾਈ ਅਤੇ ਵਾਤਾਵਰਣ ਸੰਰਕਸ਼ਣ ਨੂੰ ਵੀ ਪਹਿਲ ਦਿੱਤੀ ਹੈ। ਪਰਿਸ਼ਦ ਦਾ ਟਿੱਚਾ ਹੈ ਕਿ ਹਰ ਸ਼ਰਧਾਲੂ ਇਸ ਦਿਵ੍ਯ ਸਮਾਗਮ ਵਿੱਚ ਬਿਨਾਂ ਕਿਸੇ ਕਠਨਾਈ ਦੇ ਭਾਗ ਲੈ ਸਕੇ।
{ਮਹਾਕੁੰਭ ਦੌਰਾਨ, 24 ਅਤੇ 25 ਜਨਵਰੀ ਨੂੰ ਰਾਸ਼ਟਰੀ ਮਹਿਲਾ ਪਰਿਸ਼ਦ, ਰਾਸ਼ਟਰੀ ਬਜਰੰਗ ਦਲ ਅਤੇ ਵਿਦੇਸ਼ ਵਿਭਾਗ ਦਾ ਮਹਾ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਦਾ ਉਦੇਸ਼ ਹਿੰਦੂ ਸਮਾਜ ਦੇ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਹੈ।}
ਡਾ. ਤੋਗੜੀਆ ਦਾ ਇਹ ਪੰਜਾਬ ਦੌਰਾ ਮਹਾਕੁੰਭ ਲਈ ਨਾ ਸਿਰਫ਼ ਜਨਭਾਗੀਦਾਰੀ ਨੂੰ ਵਧਾਵੇਗਾ, ਸਗੋਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਸ ਇਤਿਹਾਸਕ ਸਮਾਗਮ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
ਮਹਾਕੁੰਭ, ਭਾਰਤੀ ਸਭਿਆਚਾਰ ਅਤੇ ਸੇਵਾ ਭਾਵਨਾ ਦਾ ਵਿਲੱਖਣ ਪ੍ਰਤੀਕ, ਪੂਰੇ ਦੇਸ਼ ਅਤੇ ਦੁਨੀਆ ਨੂੰ ਏਕਤਾ ਅਤੇ ਸਮਰਪਣ ਦਾ ਸੰਦੇਸ਼ ਦੇਵੇਗਾ। Newsline Express
