newslineexpres

Home Business ???? 35 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵੀ ਕਸ਼ਮੀਰੀ ਪੰਡਿਤਾਂ ਨੂੰ ਨਹੀਂ ਮਿਲਿਆ ਨਿਆਂ : ਵਿਜੇ ਕਪੂਰ

???? 35 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵੀ ਕਸ਼ਮੀਰੀ ਪੰਡਿਤਾਂ ਨੂੰ ਨਹੀਂ ਮਿਲਿਆ ਨਿਆਂ : ਵਿਜੇ ਕਪੂਰ

by Newslineexpres@1

???? 35 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵੀ ਕਸ਼ਮੀਰੀ ਪੰਡਿਤਾਂ ਨੂੰ ਨਹੀਂ ਮਿਲਿਆ ਨਿਆਂ : ਵਿਜੇ ਕਪੂਰ

???? ਪੰਡਿਤਾਂ ਨੂੰ ਵਾਦੀ ਵਿੱਚ ਮੁੜ ਵਸਾਉਣ ਵਿੱਚ ਸਰਕਾਰ ਅਜੇ ਵੀ ਅਸਫਲ : ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ

    ਪਟਿਆਲਾ, 20 ਜਨਵਰੀ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ –   ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਕਸ਼ਮੀਰੀ ਪੰਡਿਤਾਂ ਦੇ ਨਰਸੰਘਾਰ ਦੀ 35ਵੀਂ ਵਰ੍ਹੇਗੰਢ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 1990 ਵਿੱਚ ਕਸ਼ਮੀਰੀ ਪੰਡਿਤਾਂ ਦਾ ਵਾਦੀ ਤੋਂ ਪਲਾਇਨ ਅਤੇ ਉਨ੍ਹਾਂ ਨਾਲ ਹੋਇਆ ਅੱਤਿਆਚਾਰ ਭਾਰਤੀ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ, ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਵਿਜੇ ਕਪੂਰ ਨੇ ਕਿਹਾ, “ਕਸ਼ਮੀਰੀ ਪੰਡਿਤਾਂ ਦੇ ਨਿਆਂ ਅਤੇ ਅਧਿਕਾਰਾਂ ਦੀ ਬਹਾਲੀ ਲਈ ਸਰਕਾਰ ਦੀਆਂ ਨੀਤੀਆਂ ਅੱਜ ਵੀ ਅਧੂਰੀਆਂ ਹਨ। ਇਹ ਦੁਖਦਾਈ ਗੱਲ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅਧਿਕਾਰ, ਸਨਮਾਨ ਅਤੇ ਸੁਰੱਖਿਆ ਪ੍ਰਾਪਤ ਨਹੀਂ ਹੋਈ। ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਢਿੱਲ ਨਾ ਕਰਦੇ ਹੋਏ ਠੋਸ ਕਦਮ ਚੁੱਕਣੇ ਚਾਹੀਦੇ ਹਨ।”
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਸ਼ਮੀਰੀ ਪੰਡਿਤਾਂ ਨੂੰ ਮੁੜ ਵਸਾਉਣ ਲਈ ਕਾਨੂੰਨ ਬਣਾਇਆ ਜਾਵੇ ਅਤੇ ਉਨ੍ਹਾਂ ਦੀ ਜਾਇਦਾਦਾਂ ਦੀ ਬਹਾਲੀ ਯਕੀਨੀ ਬਣਾਈ ਜਾਵੇ।
ਵਿਜੇ ਕਪੂਰ ਨੇ ਕੇਂਦਰ ਸਰਕਾਰ ਨੂੰ 19 ਜਨਵਰੀ ਨੂੰ ‘ਕਸ਼ਮੀਰੀ ਪੰਡਿਤ ਪਲਾਇਨ ਦਿਵਸ’ ਦੇ ਤੌਰ ’ਤੇ ਮਾਨਤਾ ਦੇਣ ਦੀ ਮੰਗ ਕੀਤੀ, ਤਾਂ ਜੋ ਉਨ੍ਹਾਂ ਦੇ ਸੰਘਰਸ਼ ਅਤੇ ਬਲਿਦਾਨ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੇ। ਉਨ੍ਹਾਂ ਕਿਹਾ ਕਿ ਇਹ ਦਿਨ ਕਸ਼ਮੀਰੀ ਹਿੰਦੂ ਭਾਈਚਾਰੇ ਦੇ ਹੌਸਲੇ ਅਤੇ ਬਲਿਦਾਨ ਦਾ ਪ੍ਰਤੀਕ ਹੋਵੇਗਾ।
ਸ਼੍ਰੀ ਕਪੂਰ ਨੇ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਕਸ਼ਮੀਰੀ ਪੰਡਿਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਪਰਿਸ਼ਦ ਇਸ ਅਨਿਯਮਿਤ ਤ੍ਰਾਸਦੀ ਨੂੰ ਖਤਮ ਕਰਨ ਅਤੇ ਕਸ਼ਮੀਰੀ ਹਿੰਦੂਆਂ ਨੂੰ ਨਿਆਂ ਦਿਲਾਉਣ ਲਈ ਹਰ ਮੰਚ ’ਤੇ ਸਰਗਰਮ ਭੂਮਿਕਾ ਨਿਭਾਏਗਾ।
ਉਨ੍ਹਾਂ6 ਨੇ ਕਿਹਾ  “ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤ੍ਰਾਸਦੀ ਨੂੰ ਇਤਿਹਾਸਕ ਅਨਿਆਂ ਦੇ ਤੌਰ ’ਤੇ ਦੇਖੇ ਅਤੇ ਇਸ ਭਾਈਚਾਰੇ ਦੇ ਪੁਨਰਵਾਸ ਅਤੇ ਨਿਆਂ ਲਈ ਤੁਰੰਤ ਕਦਮ ਚੁੱਕੇ ”।

Newsline Express

Related Articles

Leave a Comment