newslineexpres

Home Chandigarh ???? 14 ਫਰਵਰੀ ਦੀ ਸੂਫ਼ੀ ਸ਼ਾਮ ਲਈ ਦਰਸ਼ਕਾਂ ਵਾਸਤੇ ਪਾਰਕਿੰਗ ਤੇ ਦਾਖ਼ਲੇ ਦਾ ਰੂਟ ਪਲਾਨ ਜਾਰੀ

???? 14 ਫਰਵਰੀ ਦੀ ਸੂਫ਼ੀ ਸ਼ਾਮ ਲਈ ਦਰਸ਼ਕਾਂ ਵਾਸਤੇ ਪਾਰਕਿੰਗ ਤੇ ਦਾਖ਼ਲੇ ਦਾ ਰੂਟ ਪਲਾਨ ਜਾਰੀ

by Newslineexpres@1

???? 14 ਫਰਵਰੀ ਦੀ ਸੂਫ਼ੀ ਸ਼ਾਮ ਲਈ ਦਰਸ਼ਕਾਂ ਵਾਸਤੇ ਪਾਰਕਿੰਗ ਤੇ ਦਾਖ਼ਲੇ ਦਾ ਰੂਟ ਪਲਾਨ ਜਾਰੀ

ਪਟਿਆਲਾ, 13 ਫਰਵਰੀ: ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ 14 ਫਰਵਰੀ ਨੂੰ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਲਖਵਿੰਦਰ ਵਡਾਲੀ ਦੀ ਸੂਫ਼ੀ ਸ਼ਾਮ ਦੌਰਾਨ ਦਰਸ਼ਕਾਂ ਤੇ ਸਰੋਤਿਆਂ ਲਈ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਪਟਿਆਲਾ ਦੇ ਐਸ.ਪੀ. ਸਿਟੀ ਸਰਫ਼ਰਾਜ਼ ਆਲਮ ਤੇ ਸੂਫ਼ੀ ਨਾਈਟ ਪ੍ਰੋਗਰਾਮ ਦੇ ਨੋਡਲ ਅਫ਼ਸਰ ਐਸਡੀਐਮ ਰਾਜਪੁਰਾ ਅਵਿਕੇਸ਼ ਕੁਮਾਰ ਨੇ ਦੱਸਿਆ ਕਿ 14 ਫਰਵਰੀ ਨੂੰ ਆਮ ਦਰਸ਼ਕਾਂ ਲਈ ਪੋਲੋ ਗਰਾਊਂਡ ਵਿਖੇ ਦਾਖਲਾ ਗੇਟ ਨੰਬਰ 4 ਤੇ 5 ਤੋਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਦਰਸ਼ਕ ਫੁਹਾਰਾ ਚੌਂਕ ਤੋਂ ਮੋਦੀ ਕਾਲਜ ਅਤੇ ਐਨ.ਆਈ.ਐਸ ਚੌਂਕ ਜਾਂਦੀ ਲੋਅਰ ਮਾਲ ਰੋਡ ਵਾਲੀ ਸੜਕ ਰਾਹੀਂ ਪੋਲੋ ਗਰਾਊਂਡ ਪੁੱਜ ਸਕਣਗੇ। ਇਸ ਦੌਰਾਨ ਉਹ ਆਪਣੇ ਵਹੀਕਲ ਫੂਲ ਸਿਨੇਮਾ ਦੀ ਪਾਰਕਿੰਗ ਸਮੇਤ ਮੋਦੀ ਕਾਲਜ, ਬੁੱਢਾ ਦਲ ਸਕੂਲ ਦੀ ਪ੍ਰਾਇਮਰੀ ਬਰਾਂਚ ਅਤੇ ਮਹਿੰਦਰਾ ਕਾਲਜ ਵਿਖੇ ਆਪਣੇ ਵਹੀਕਲ ਪਾਰਕਿੰਗ ਲਈ ਵਰਤ ਸਕਣਗੇ।

Related Articles

Leave a Comment