???? ਹੁਣ ਸ਼ੁੱਕਰਵਾਰ ਤੱਕ ਪ੍ਰਾਪਰਟੀ ਦੀ ਰਜਿਸਟਰੇਸ਼ਨ ਨਹੀਂ ਕਰਨਗੇ ਪੰਜਾਬ ਦੇ ਤਹਿਸੀਲਦਾਰ, 7 ਮਾਰਚ ਤੱਕ ਵਧਾਈ ਹੜਤਾਲ
ਚੰਡੀਗੜ੍ਹ, 3 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਭਰ ’ਚ ਰੈਵੀਨਿਊ ਅਫਸਰ ਵੱਲੋਂ ਸਮੂਹਿਕ ਹੜਤਾਲ ਕੀਤੀ ਗਈ ਹੈ। ਇਸ ਸਬੰਧੀ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਹੜਤਾਲ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਹੈ। ਪਰ ਹੁਣ ਆਮ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵੱਧਣ ਵਾਲੀ ਹੈ।ਦਰਅਸਲ ਰੈਵੀਨਿਊ ਅਫਸਰਾਂ ਵੱਲੋਂ ਆਪਣੀ ਹੜਤਾਲ ਨੂੰ ਸ਼ੁਕਰਵਾਰ ਤੱਕ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਰੈਵਨਿਊ ਅਫਸਰਾਂ ਨੇ ਮੀਟਿੰਗ ਮਗਰੋਂ ਫੈਸਲਾ ਲਿਆ ਹਿਆ ਹੈ। ਹੜਤਾਲ ਦੇ ਵਧਣ ਮਗਰੋਂ ਹੁਣ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਬਾਕੀ ਕੰਮਕਾਜ ਜਾਰੀ ਰਹੇਗਾ।
