newslineexpres

Home Chandigarh ???? 18 ਲੱਖ ਦੀ ਠੱਗੀ ਮਾਰ ਕੇ ਮਹਿੰਗੀ ਕਾਰ ਖੋਹ ਕੇ ਭੱਜੇ ਦੋਸ਼ੀਆਂ ਵਿਰੁੱਧ ਫ਼ਤਹਿਗੜ੍ਹ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ

???? 18 ਲੱਖ ਦੀ ਠੱਗੀ ਮਾਰ ਕੇ ਮਹਿੰਗੀ ਕਾਰ ਖੋਹ ਕੇ ਭੱਜੇ ਦੋਸ਼ੀਆਂ ਵਿਰੁੱਧ ਫ਼ਤਹਿਗੜ੍ਹ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ

by Newslineexpres@1

???? 18 ਲੱਖ ਦੀ ਠੱਗੀ ਮਾਰ ਕੇ ਮਹਿੰਗੀ ਕਾਰ ਖੋਹ ਕੇ ਭੱਜੇ ਦੋਸ਼ੀਆਂ ਵਿਰੁੱਧ ਫ਼ਤਹਿਗੜ੍ਹ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ

???? ਸ਼ਿਕਾਇਤਕਰਤਾ ਨੂੰ  7 ਮਹੀਨੇ ਵਿੱਚ ਵੀ ਨਹੀਂ ਦੁਆ ਇਨਸਾਫ਼

???? ਪੀੜ੍ਹਤ ਨੌਜਵਾਨ ਨੂੰ ਅਜੇ ਤੱਕ ਨਾ ਪੈਸੇ ਮਿਲੇ ਤੇ ਨਾ ਕਾਰ, ਇਸ ਲਈ ਹੁਣ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਕੋਲ ਜਾਵੇਗਾ ਮਾਮਲਾ

ਪਟਿਆਲਾ / ਫ਼ਤਹਿਗੜ੍ਹ ਸਾਹਿਬ, 19 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –   ਪੰਜਾਬ ਪੁਲਿਸ ਦੇ ਜ਼ਿਆਦਾਤਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਆਮ ਲੋਕ ਬੇਹੱਦ ਹੈਰਾਨ ਪਰੇਸ਼ਾਨ ਹੋ ਰਹੇ ਹਨ। ਇਸੇ ਕਾਰਨ ਉਨ੍ਹਾਂ ਤੋਂ ਆਮ ਲੋਕਾਂ ਦਾ ਭਰੋਸਾ ਖਤਮ ਹੁੰਦਾ ਹੈ ਰਿਹਾ ਹੈ। ਅਕਸਰ ਲੋਕ ਕਹਿੰਦੇ ਹਨ ਕਿ ਜੇਕਰ ਪੁਲਿਸ ਚਾਹੇ ਤਾਂ ਕੁਝ ਵੀ ਕਰ ਸਕਦੀ ਅਤੇ ਨਾ ਚਾਹੇ ਤਾਂ ਕੁਝ ਵੀ ਨਹੀਂ। ਇਸ ਦੀਆਂ ਕਈ ਉਦਾਹਰਣਾਂ ਸੁਣਨ ਨੂੰ ਮਿਲ ਜਾਂਦੀਆਂ ਹਨ।
  ਬੀਤੇ ਸਾਲ ਦੀ ਮਿਤੀ 28 ਅਗਸਤ ਨੂੰ ਕੁਝ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਇੱਕ ਮਹਿੰਗੀ ਕਾਰ ਖੋਹਣ ਦੀ ਵਾਰਦਾਤ ਹੋਈ ਸੀ ਜਿਸ ਵਿੱਚ ਇੱਕ 23 ਸਾਲ ਦੇ ਨੌਜਵਾਨ ਜੈ ਅਗਰਵਾਲ ਨੇ ਦੋਸ਼ ਲਾਇਆ ਸੀ ਕਿ ਉਸ ਨਾਲ ਦੋਸ਼ੀਆਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਸ ਦੀ ਮਹਿੰਗੀ ਕਾਰ ਧੱਕੇ ਨਾਲ ਖੋਹ ਲਈ ਹੈ। ਬਾਅਦ ਵਿੱਚ ਥਾਣਾ ਸਰਹਿੰਦ ਵਿਖੇ ਵੱਖ ਵੱਖ ਧਾਰਾਵਾਂ ਅਧੀਨ ਦੋਸ਼ੀਆਂ ਦੇ ਨਾਮ ਉਤੇ ਵਿਰੁੱਧ  ਐਫ.ਆਈ.ਆਰ ਨੰਬਰ 124 ਵੀ ਦਰਜ਼ ਹੋ ਗਈ ਅਤੇ ਇੱਕ ਦੋਸ਼ੀ ਦੀ ਜ਼ਮਾਨਤ ਹੋ ਗਈ। ਪਰੰਤੂ ਸ਼ਿਕਾਇਤਕਰਤਾ ਜੈ ਅਗਰਵਾਲ ਪੁੱਤਰ ਅਰੁਣ ਅਗਰਵਾਲ ਵਾਸੀ ਪਟਿਆਲਾ ਨੂੰ ਅੱਜ ਤੱਕ ਇਨਸਾਫ ਤਾਂ ਕੀ ਮਿਲਣਾ ਸੀ ਉਲਟਾ ਖੱਜਲ ਖੁਆਰ ਤੇ ਪਰੇਸ਼ਾਨ ਹੀ ਹੋਣਾ ਪੈ ਰਿਹਾ ਹੈ।
    ਪਟਿਆਲਾ ਵਾਸੀ ਇੱਕ ਪ੍ਰਸਿੱਧ ਜਵੈਲਰਜ਼ ਅਰੁਣ ਅਗਰਵਾਲ ਨੇ ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ 23 ਸਾਲ ਦੇ ਬੇਟੇ ਜੈ ਅਗਰਵਾਲ, ਵਾਸੀ ਮਕਾਨ ਨੰਬਰ 537, ਐਸ.ਐਸ.ਟੀ ਨਗਰ ਪਟਿਆਲਾ ਨੇ ਥਾਣਾ ਸਰਹਿੰਦ ਵਿਖੇ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਿ ਮੈਂ ਇੱਕ ਕਾਰ ਨੰਬਰੀ UK-17-2424 ਮਾਰਕਾ ਮਰਸਡੀਜ ਰੰਗ ਚਿੱਟਾ ਮਾਡਲ 2015 ਸੀ, ਜੋ ਮੈ A to Z ਕਾਰ ਪੁਆਇੰਟ ਸੈਕਟਰ 82, ਮੋਹਾਲੀ ਰਣਜੋਤ ਸਿੰਘ (94639-96500) ਅਤੇ ਕਰਨ (97694-00008) ਵਾਸੀਆਨ ਮੋਹਾਲੀ ਨੂੰ 15 ਲੱਖ ਰੁਪਏ ਦੀ ਜਨਵਰੀ 2024 ਵਿੱਚ ਵੇਚੀ ਸੀ। ਇਹਨਾਂ ਨੇ ਸਾਨੂੰ ਹੋਰ ਕਾਰ ਲੈਣ ਲਈ ਸਤਿੰਦਰ ਸਿੰਘ ਉਰਫ ਸੱਤੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਤਾ, ਥਾਣਾ ਗੁਰਾਇਆ, ਜਿਲਾ ਜਲੰਧਰ ਨੂੰ ਆਪਣੇ ਉਕਤ ਕਾਰ ਪੁਆਇੰਟ ਉਤੇ ਮਾਰਚ 2024 ਨੂੰ ਮਿਲਾਇਆ ਅਤੇ ਸਾਡੀ ਗੱਲ-ਬਾਤ ਕਰਵਾਈ ਅਤੇ ਸਤਿੰਦਰ ਸਿੰਘ ਉਰਫ ਸੱਤੀ ਉਕਤ ਨੇ ਆਪਣਾ ਫੋਨ ਨੰਬਰ (73407-57316, 95019-40092) ਦਿੱਤਾ। ਫਿਰ ਸਤਿੰਦਰ ਸਿੰਘ ਨੇ 12-03-2024 ਨੂੰ ਰਾਤੀਂ 11 ਵਜੇ ਸ੍ਰੀ ਗੰਗਾ ਨਗਰ ਢਾਬਾ, ਬਨੂੜ ਵਿਖੇ ਗੱਡੀ ਮਾਰਕਾ ਫਾਰਚੂਨਰ ਨੰਬਰੀ Temp.T02023HR4748CK ਰੰਗ ਚਿੱਟਾ ਦਿਖਾਉਣ ਲਈ ਬੁਲਾਇਆ ਜਿੱਥੇ ਅਸੀਂ ਗੱਡੀ ਉਕਤ ਦੇਖੀ ਅਤੇ ਪਸੰਦ ਕਰ ਲਈ ਅਤੇ ਮੋਕੇ ਪਰ ਹੀ ਮੈਂ ਅਪਣੀ ਮਾਤਾ ਮਾਧਵੀ ਅਗਰਵਾਲ ਦੇ ਫੋਨ ਨੰਬਰ 98147-70878 ਤੋਂ ਸਤਿੰਦਰ ਸਿੰਘ ਉਰਫ ਸੱਤੀ ਦੇ ਅਕਾਊਂਟ ਨੰਬਰ 10093307712 (IDFC BANK ) ਵਿੱਚ 51,000/ਰੁਪਏ ਟਰਾਂਸਫਰ ਕਰ ਦਿੱਤੇ। ਸਾਡੀ ਸਤਿੰਦਰ ਸਿੰਘ ਉਰਫ ਸੱਤੀ ਨਾਲ ਕੁਲ ਡੀਲ ਉਕਤ ਕਾਰ ਦੀ 20,50,000/ ਰੁਪਏ ਵਿੱਚ ਹੋਈ ਸੀ। ਫਿਰ ਮਿਤੀ 13-03-2024 ਨੂੰ ਸਾਨੂੰ ਸਤਿੰਦਰ ਸਿੰਘ ਉਰਫ ਸੱਤੀ ਉਕਤ ਨੇ ਮੋਹਾਲੀ ਬੁਲਾਇਆ, ਜਿਸ ਨੇ ਸਾਡੀ ਓਡੀ ਕਾਰ ਨੰਬਰੀ UP-16-AJ-8100, ਮਾਡਲ 2011 ਰੰਗ ਕਾਲਾ ਮੇਰੇ ਪਾਸੋਂ 8,00,000/- ਰੁਪਏ ਵਿੱਚ ਖਰੀਦੀ, ਜਿਸ ਨੇ ਇਹ ਪੈਸੇ ਜੋ ਕਾਰ ਫਾਰਚੂਨਰ ਵੇਚੀ ਸੀ, ਉਸ ਵਿੱਚ ਕੱਟ ਲਏ ਅਤੇ ਉਸੇ ਦਿਨ ਸਾਡੇ ਤੋਂ 7,50,000/ਰੁਪਏ ਹੋਰ ਲੈ ਕੇ ਸਾਨੂੰ ਫਾਰਚੂਨਰ ਕਾਰ ਦੇ ਦਿੱਤੀ ਅਤੇ ਹੋਰ ਵੱਖ ਵੱਖ ਤਰੀਖਾਂ ਵਿੱਚ ਮਿਤੀ 26-03-2024 ਤੱਕ ਮੈ ਸਤਿੰਦਰ ਸਿੰਘ ਉਰਫ ਸੱਤੀ ਨੂੰ 18,25,000/ ਰੁਪਏ ਦੇ ਦਿੱਤੇ ਸਨ ਅਤੇ ਬਕਾਇਆ ਰਕਮ 2,25,000/- ਰੁਪਏ ਗੱਡੀ ਦਾ ਨੰਬਰ ਲਗਾਉਣ ਅਤੇ ਕਾਰ ਮੇਰੇ ਪਿਤਾ ਜੀ ਦੇ ਨਾਮ ਕਰਾਉਣ ਤੋਂ ਬਾਅਦ ਦੇਣੇ ਸਨ, ਜਿਸ ਨੇ ਸਾਡੇ ਨਾਲ 10 ਦਿਨਾਂ ਵਿੱਚ ਗੱਡੀ ਦਾ ਨੰਬਰ ਅਤੇ ਸਾਡੇ ਨਾਮ ਕਰਾਉਣ ਦਾ ਇਕਰਾਰ ਕੀਤਾ ਸੀ।  ਪਰ ਇਹ ਸਾਨੂੰ ਗੱਡੀ ਦਾ ਨੰਬਰ ਲਗਾਉਣ ਅਤੇ ਨਾਮ ਕਰਵਾਉਣ ਦੇ ਲਾਰੇ ਅਗਸਤ ਮਹੀਨੇ ਤੱਕ ਮਾਰਦਾ ਰਿਹਾ। ਇਸ ਸਮੇਂ ਦੋਰਾਨ ਇਸ ਨੇ ਸਾਨੂੰ ਇੱਕ ਵਾਰੀ ਫਰਜੀ RTO, ਹੁਸ਼ਿਆਰਪੁਰ ਦੀ  ਸਲਿੱਪ ਵੀ ਭੇਜੀ। ਫਿਰ ਮਿਤੀ 28-08-2024 ਨੂੰ ਇਸ ਨੇ ਸਾਨੂੰ ਕਰੀਬ 12 ਵਜੇ ਦਿਨ ਵਿੱਚ ਚਾਵਲਾ ਰੈਸਟੋਰੈਂਟ ਬਾਈਪਾਸ ਰੋਡ ਸਰਹਿੰਦ ਪਾਸ ਇਸ ਨੇ ਸਾਨੂੰ ਫਾਰਚੂਨਰ ਗੱਡੀ ਦਾ ਇੰਜਣ ਅਤੇ ਚਾਸੀ ਟਰੇਸ ਕਰਨ ਵਾਸਤੇ ਬੁਲਾਇਆ ਤਾਂ ਮੈਂ ਆਪਣੀ ਮਾਤਾ ਜੀ ਦੇ ਨਾਲ ਦਿੱਤੇ ਸਮੇ ਪਰ ਪਹੁੰਚ ਗਿਆ, ਜਿਸ ਨੇ ਮੈਨੂੰ ਫੋਨ ਕਰ ਕੇ ਪੁਛਿਆ ਕਿ ਤੇਰੇ ਨਾਲ ਹੋਰ ਕੋਣ ਹੈ, ਜਦੋ ਮੈਂ ਦੱਸਿਆ ਕਿ ਮੇਰੇ ਨਾਮ ਮੇਰੇ ਮਾਤਾ ਜੀ ਅਤੇ ਆਫਿਸ ਦੀ ਮੁਲਾਜਮ ਨਾਮ ਪ੍ਰਿਯੰਕਾ ਨਾਮ ਹੈ ਤਾਂ ਸਤਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਮੇਰੇ ਨਾਲ 3/4 ਮੁੰਡੇ ਹੋਰ ਨੇ ਤੁਸੀਂ ਲੇਡੀਜ ਨੂੰ ਚਾਵਲਾ ਰੈਸਟੋਰੈਂਟ ਵਿੱਚ ਬਿਠਾ ਕੇ ਮਿਲ ਲਵੋ, ਫਿਰ ਮੈਂ ਸਤਿੰਦਰ ਸਿੰਘ ਨੂੰ ਮਿਲਿਆ ਜੋ ਕਿ ਇਨੋਵਾ ਕਾਰ ਵਿੱਚ ਆਇਆ ਸੀ, ਸਤਿੰਦਰ ਸਿੰਘ ਉਕਤ ਸਮੇਤ ਦੋ ਵਿਅਕਤੀਆਂ ਦੇ ਨਾਲ ਮੇਰੀ ਗੱਡੀ ਵਿੱਚ ਬੈਠ ਗਿਆ ਅਤੇ ਮੈਨੂੰ ਕਹਿਣ ਲੱਗਾ ਕਿ ਚਾਸੀ ਨੰਬਰ ਟਰੇਸ ਕਰਨ ਲਈ ਪੈਂਸਲ ਦੀ ਲੋੜ ਹੈ ਅਤੇ ਮੈਨੂੰ ਨਾਲ ਲੈ ਕੇ ਚਾਰ ਨੰਬਰ ਚੁੰਗੀ ਵਿਖੇ ਲੈ ਗਿਆ ਅਤੇ ਸਤਿੰਦਰ ਸਿੰਘ ਗੱਡੀ ਵਿਚੋਂ ਉਤਰ ਕੇ ਪੇਂਸਲ ਲੈਣ ਚਲਾ ਗਿਆ ੳਤੇ ਫਿਰ ਅਸੀਂ ਕੋਹੀਨੂਰ ਰੈਸਟੋਰੈਂਟ ਕੋਲ ਆ ਗਏ, ਫਿਰ ਸਤਿੰਦਰ ਸਿੰਘ ਉਕਤ ਚਾਸੀ ਨੰਬਰ ਟਰੇਸ ਕਰਨ ਲਈ ਉਤਰ ਗਿਆ ਅਤੇ ਫਿਰ ਮੈਨੂੰ ਵੀ ਹੇਠਾਂ ਉਤਰਨ ਲਈ ਕਿਹਾ ਅਤੇ ਮੈਨੂੰ ਚਾਸੀ ਨੰਬਰ ਟਰੇਸ ਕਰਨ ਲਈ ਕਿਹਾ, ਜਦੋ ਮੈਂ ਚਾਸੀ ਨੰਬਰ ਟਰੇਸ ਕਰਨ ਲੱਗਾ ਤਾਂ ਉਹ ਗੱਡੀ ਵਿੱਚ ਡਰਾਇਵਰ ਸੀਟ ‘ਤੇ ਬੈਠ ਗਿਆ ਅਤੇ ਫਿਰ ਉਸਦੇ ਸਾਥੀ ਨੇ ਮੈਨੂੰ ਚਾਕੂ ਨੁਮਾ ਚੀਜ ਦਿਖਾ ਕੇ ਮੇਰੇ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆ ਅਤੇ ਮੈਨੂੰ ਧੱਕਾ ਮਾਰ ਕੇ ਜਮੀਨ ਪਰ ਸੁੱਟ ਦਿੱਤਾ। ਫਿਰ ਉਸਦੇ ਸਾਥੀ ਗੱਡੀ ਵਿੱਚ ਬੈਠ ਗਏ ਅਤੇ ਸਤਿੰਦਰ ਸਿੰਘ ਨੇ ਮੇਰਾ ਫੋਨ ਜੋ ਗੱਡੀ ਵਿੱਚ ਪਿਆ ਸੀ, ਸੜਕ ‘ਤੇ ਸੁੱਟ ਦਿੱਤਾ, ਜੋ ਟੁੱਟ ਗਿਆ, ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਤੂੰ ਇਸ ਸਬੰਧੀ ਕਿਸੇ ਨੂੰ ਜਾਂ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗੇ, ਉਹ ਮੇਰੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ।
  ਅਗਰਵਾਲ ਨੇ ਦੱਸਿਆ ਕਿ ਥਾਣਾ ਸਰਹੰਦ ਪੁਲਿਸ ਵਾਲੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਿਨ੍ਹਾਂ ਵਿਚੋਂ ਇਕ ਦੀ ਅਦਾਲਤ ਤੋਂ ਜ਼ਮਾਨਤ ਵੀ ਹੋ ਚੁੱਕੀ ਹੈ, ਪ੍ਰੰਤੂ ਮੈਨੂੰ ਵਾਰ ਵਾਰ ਖੱਜਲ ਹੋਣਾ ਪੈ ਰਿਹਾ, ਸਾਨੂੰ ਪੁਲਿਸ ਕੋਈ ਰਾਹ ਨਹੀਂ ਦੇ ਰਹੀ। ਇਸ ਲਈ ਹੁਣ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਕੋਲ ਗੁਹਾਰ ਲਾਉਣ ਦਾ ਮਨ ਬਣਾ ਲਿਆ ਹੈ।
ਦੇਖਦਿਆਂ ਹਾਂ ਕਿ ਹੁਣ ਅੱਗੇ ਕੀ ਬਣਦਾ ਹੈ।   Newsline Express

Related Articles

Leave a Comment