???? ਚੀਨ ਵਿੱਚ ਆਈ ਨਵੀਂ ਕ੍ਰਾਂਤੀ !
???? ਸੋਨਾ ਖਰੀਦਣ ਵਾਲੇ ਲੋਕਾਂ ਵਿਚ ਹੋਣ ਲੱਗਿਆ ਵਾਧਾ

ਦਿੱਲੀ, 22 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਜਿੱਥੇ ਭਾਰਤ ਵਿੱਚ ਸੋਨੇ ਦਾ ਰੇਟ ਲਗਭਗ ਇੱਕ ਲੱਖ ਰੁਪਏ ਹੋ ਗਏ ਹਨ, ਉਥੇ ਹੀ ਚੀਨ ਵਿਚ ਇੱਕ ਨਵੀਂ ਕ੍ਰਾਂਤੀ ਸੁਣਨ ਦੇਖਣ ਨੂੰ ਮਿਲੀ ਹੈ। ਸੋਨੇ ਦੇ ਰੇਟ ਵਿੱਚ ਇਤਿਹਾਸਕ ਉਛਾਲ ਮਿਲਿਆ ਹੈ ਜਿਸ ਕਾਰਨ ਚੀਨ ਦੇ ਜ਼ਿਆਦਾਤਰ ਲੋਕਾਂ ਵੱਲੋਂ ਸੋਨਾ ਤੇ ਸੋਨੇ ਦੇ ਸੋਨੇ ਦੇ ਜ਼ੇਵਰ ਵੇਚਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲੋਕ ਇਹ ਮੰਨ ਰਹੇ ਹਨ ਕਿ ਸੋਨੇ ਦੇ ਭਾਅ ਹੋਰ ਜ਼ਿਆਦਾ ਨਹੀਂ ਵੱਧਣਗੇ, ਇਸ ਲਈ ਸੋਨੇ ਨੂੰ ਵੇਚਣ ਦਾ ਇਹੋ ਸਮਾਂ ਵਧੀਆ ਹੈ। ਸੋਨੇ ਦੀ ਖਰੀਦ ਦੀ ਇਸ ਕ੍ਰਾਂਤੀ ਕਾਰਨ ਚੀਨ ਵਿਚ ATM ਮਸ਼ੀਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਨ੍ਹਾਂ ਸੋਨਾ ATM ਮਸ਼ੀਨਾਂ ਵਿੱਚ ਲੋਕ ਸੋਨਾ ਤੇ ਸੋਨੇ ਦੇ ਜ਼ੇਵਰ ਰੱਖਦੇ ਹਨ ਅਤੇ ਸਿਰਫ ਅੱਧੇ ਘੰਟੇ ਵਿੱਚ ਹੀ ਉਸਦੀ ਕੀਮਤ ਖਰੀਦਣ ਵਾਲੇ ਲੋਕਾਂ ਦੇ ਅਕਾਊਂਟ ਵਿੱਚ ਜਮ੍ਹਾ ਹੋ ਜਾਂਦੀ ਹੈ।
Newsline Express
