ਚੰਡੀਗੜ੍ਹ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਾਗ ਜੈਨ ਨੂੰ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਦੇ ਆਂਢ-ਗੁਆਂਢ ਨਾਲ ਸਬੰਧਤ ਮਾਮਲਿਆਂ ਵਿੱਚ ਮੁਹਾਰਤ ਹਾਸਲ ਹੈ। ਜੈਨ ‘ਰਾਅ’ ਮੁਖੀ ਦਾ ਅਹੁਦਾ ਛੱਡ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ। ਜੈਨ ਸੀਨੀਆਰਤਾ ਵਾਰ ਖੁਫ਼ੀਆ ਏਜੰਸੀ ਵਿਚ ਸਿਨਹਾ ਮਗਰੋਂ ਦੂਜੇ ਨੰਬਰ ’ਤੇ ਹਨ।
ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੈਨ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ (ARC) ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ‘Operation Sindoor’ ਵਿਚ ਵੀ ਅਹਿਮ ਭੂਮਿਕਾ ਸੀ। ਜੈਨ, ਜੋ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਰਾਅ ਵਿਚ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੈ। ਜੈਨ ਸੀਨੀਆਰਤਾ ਵਾਰ ਖੁਫ਼ੀਆ ਏਜੰਸੀ ਵਿਚ ਸਿਨਹਾ ਮਗਰੋਂ ਦੂਜੇ ਨੰਬਰ ’ਤੇ ਹਨ।
ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੈਨ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ (ARC) ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ‘Operation Sindoor’ ਵਿਚ ਵੀ ਅਹਿਮ ਭੂਮਿਕਾ ਸੀ। ਜੈਨ, ਜੋ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਰਾਅ ਵਿਚ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੈ।
