Skip to main content

newslineexpres

Joe Rogan Podcasts You Must Listen
Home ਰਾਸ਼ਟਰੀ ਉੜੀਸਾ: ਪੁਰੀ ਵਿਚ ਜਗਨਨਾਥ ਯਾਤਰਾ ਮੌਕੇ ਸ੍ਰੀ ਗੁੰਡੀਚਾ ਮੰਦਰ ਨੇੜੇ ਭਗਦੜ ’ਚ ਤਿੰਨ ਮੌਤਾਂ

ਉੜੀਸਾ: ਪੁਰੀ ਵਿਚ ਜਗਨਨਾਥ ਯਾਤਰਾ ਮੌਕੇ ਸ੍ਰੀ ਗੁੰਡੀਚਾ ਮੰਦਰ ਨੇੜੇ ਭਗਦੜ ’ਚ ਤਿੰਨ ਮੌਤਾਂ

by Newslineexpres@1

ਪੁਰੀ, 29 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਉੜੀਸਾ ਦੇ ਪੁਰੀ ਵਿਚ ਜਾਰੀ ਜਗਨਨਾਥ ਰੱਥ ਯਾਤਰਾ ਦਰਮਿਆਨ ਐਤਵਾਰ ਨੂੰ ਸ੍ਰੀ ਗੁੰਡੀਚਾ ਮੰਦਰ ਨੇੜੇ ਮਚੀ ਭਗਦੜ ਵਿਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਦੱਸੇ ਜਾਂਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸਾ ਤੜਕੇ 4 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਸੈਂਕੜੇ ਸ਼ਰਧਾਲੂ ਮੰਦਰ ਨੇੜੇ ਇਕੱਤਰ ਸਨ। ਜ਼ਿਲ੍ਹਾ ਕੁਲੈਕਟਰ ਸਿੱਧਾਰਥ ਐੱਸ.ਸਵੈਨ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਬਸੰਤੀ ਸਾਹੂ ਵਾਸੀ ਬੋਲਾਗੜ੍ਹ ਅਤੇ ਪ੍ਰੇਮਾਕਾਂਤ ਮੋਹੰਤੀ ਤੇ ਪਾਰਵਤੀ ਦਾਸ ਵਾਸੀ ਬਾਲੀਪਟਨਾ ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਅਗਲੇਰੀ ਜਾਂਚ ਜਾਰੀ ਹੈ। ਉੜੀਸਾ ਦੇ ਪੁਰੀ ਵਿਚ ਜਾਰੀ ਜਗਨਨਾਥ ਰੱਥ ਯਾਤਰਾ ਦਰਮਿਆਨ ਐਤਵਾਰ ਨੂੰ ਸ੍ਰੀ ਗੁੰਡੀਚਾ ਮੰਦਰ ਨੇੜੇ ਮਚੀ ਭਗਦੜ ਵਿਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਦੱਸੇ ਜਾਂਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸਾ ਤੜਕੇ 4 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਸੈਂਕੜੇ ਸ਼ਰਧਾਲੂ ਮੰਦਰ ਨੇੜੇ ਇਕੱਤਰ ਸਨ।

Related Articles

Leave a Comment