Skip to main content

newslineexpres

Home Chandigarh ???? ਬਿਕਰਮ ਮਜੀਠੀਆ ਦਾ ਦਫ਼ਤਰ ਵਿਜੀਲੈਂਸ ਨੇ ਕੀਤਾ ਸੀਲ

???? ਬਿਕਰਮ ਮਜੀਠੀਆ ਦਾ ਦਫ਼ਤਰ ਵਿਜੀਲੈਂਸ ਨੇ ਕੀਤਾ ਸੀਲ

by Newslineexpres@1

ਮਜੀਠਾ, 1 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਟੀਮ ਅੱਜ ਉਨ੍ਹਾਂ ਦੇ ਮਜੀਠਾ ਦਫ਼ਤਰ ਵਿਖੇ ਲੈ ਕੇ ਪਹੁੰਚੀ, ਜਿਥੇ ਪੁਲਿਸ ਨੇ ਮਜੀਠਾ ਨੂੰ ਪੂਰੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਇਸ ਦੇ ਨਾਲ ਹੀ ਵਿਜੀਲੈਂਸ ਟੀਮ ਅਤੇ ਪੁਲਿਸ ਨੇ ਦਫ਼ਤਰ ਵਿਖੇ ਸਰਚ ਆਪਰੇਸ਼ਨ ਚਲਾਇਆ, ਜਿਸ ਤੋਂ ਬਾਅਦ ਵਿਜੀਲੈਂਸ ਨੇ ਮਜੀਠੀਆ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਪੁਲਿਸ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਮੌਜੂਦਾ ਵਿਧਾਇਕ ਗਨੀਵ ਕੌਰ ਨਾਲ ਵੀ ਬਹਿਸ ਹੋਈ। ਪੁਲਿਸ ਨੇ ਪਤਨੀ ਗਨੀਵ ਕੌਰ ਨੂੰ ਉਨ੍ਹਾਂ ਦੇ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਮੌਕੇ ‘ਤੇ ਹੰਗਾਮਾ ਹੋ ਗਿਆ।

ਦੱਸ ਦਈਏ ਕਿ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਤੋਂ ਲਗਾਤਾਰ ਆਮਦਨ ਤੋਂ ਵੱਧ ਮਾਮਲੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸਬੂਤ ਜੁਟਾਉਣ ਲਈ ਵੱਖ-ਵੱਖ ਥਾਂਵਾਂ ‘ਤੇ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਇਸ ਕੇਸ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੀ ਲਿਜਾਇਆ ਗਿਆ ਸੀ। 

Related Articles

Leave a Comment