Skip to main content

newslineexpres

Joe Rogan Podcasts You Must Listen
Home Chandigarh ???? ਭਾਰਤੀ ਜਨਤਾ ਪਾਰਟੀ ਹਰ ਸੂਬੇ ਨਾਲ ਇਕਜੁੱਟ ਹੋ ਕੇ ਖੜ੍ਹੀ : ਡਾ. ਕਾਂਸਲ

???? ਭਾਰਤੀ ਜਨਤਾ ਪਾਰਟੀ ਹਰ ਸੂਬੇ ਨਾਲ ਇਕਜੁੱਟ ਹੋ ਕੇ ਖੜ੍ਹੀ : ਡਾ. ਕਾਂਸਲ

by Newslineexpres@1

???? ਭਾਰਤੀ ਜਨਤਾ ਪਾਰਟੀ ਹਰ ਸੂਬੇ ਨਾਲ ਇਕਜੁੱਟ ਹੋ ਕੇ ਖੜ੍ਹੀ : ਡਾ. ਕਾਂਸਲ

ਪਟਿਆਲਾ, 2 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –  ਭਾਜਪਾ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਿਸ਼ ਤੇ ਹੜ੍ਹ ਨਾਲ ਹੋਏ ਹਾਲਾਤ ਬਹੁਤ ਦੁਖਦਾਈ ਹਨ ਪਰ ਇਸ ਮੁਸ਼ਕਿਲ ਸਮੇਂ ਵਿੱਚ ਹਰਿਆਣਾ ਸਰਕਾਰ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮੌਜੂਦਾ ਹਾਲਾਤਾਂ ਨਾਲ ਲੜਨ ਲਈ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ 5-5 ਕਰੋੜ ਰੁਪਏ ਦੀ ਮਦੱਦ ਦਿੱਤੀ ਹੈ। ਇਹ ਮਦੱਦ ਰਾਹਤ ਅਤੇ ਬਚਾਅ ਵਿੱਚ ਬੇਹੱਦ ਲਾਭਦਾਇਕ ਹੋਵੇਗੀ।

  ਡਾ. ਕਾਂਸਲ ਨੇ ਇਹ ਵੀ ਕਿਹਾ ਕਿ ਕੁੱਝ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ 1984 ਦੇ ਦੰਗਾ ਪੀੜਿਤ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਉਪਰਾਲਾ ਕੀਤਾ ਸੀ ਤੇ ਹੁਣ ਕੁੱਦਰਤੀ ਆਫ਼ਤ ਆਉਣ ‘ਤੇ ਫੰਡ ਦੇਣ ਦਾ ਇਹ ਉਪਰਾਲਾ ਬਹੁਤ ਹੀ ਨੇਕ ਅਤੇ ਪ੍ਰਭਾਵਸ਼ਾਲੀ ਹੈ ।

ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਲੋਕ ਸੇਵਾ ਲਈ ਕੁਦਰਤੀ ਆਫ਼ਤ ਦੌਰਾਨ ਹਰ ਸੂਬੇ ਨਾਲ ਇੱਕਜੁੱਟ ਹੋ ਕੇ ਡੱਟ ਕੇ ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੇਗੀ, ਨਾਲ ਹੀ ਹਰਿਆਣਾ – ਪੰਜਾਬ – ਜੰਮੂ ਕਸ਼ਮੀਰ ਇਕੱਠੇ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਨਗੇ। Newsline Express 

Related Articles

Leave a Comment