Skip to main content

newslineexpres

Breaking News
Joe Rogan Podcasts You Must Listen
Home Information ???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ 93ਵਾਂ ਭਾਰਤੀ ਹਵਾਈ ਸੈਨਾ ਦਿਵਸ

???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ 93ਵਾਂ ਭਾਰਤੀ ਹਵਾਈ ਸੈਨਾ ਦਿਵਸ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿੱਚ ਮਨਾਇਆ 93ਵਾਂ ਭਾਰਤੀ ਹਵਾਈ ਸੈਨਾ ਦਿਵਸ

ਪਟਿਆਲਾ, 8 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਹਰ ਸਾਲ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਮਨਾਉਂਦਾ ਹੈ। ਕਿਉਂਕਿ ਇਸ ਦਿਨ ਭਾਰਤ ਵਿੱਚ ਹਵਾਈ ਸੈਨਾ ਨੂੰ ਅਧਿਕਾਰਤ ਤੌਰ ‘ਤੇ 1932 ਵਿੱਚ ਯੂਨਾਈਟਿਡ ਕਿੰਗਡਮ ਦੀ ਰਾਇਲ ਏਅਰ ਫੋਰਸ ਦੀ ਸਹਾਇਕ ਸ਼ਕਤੀ ਵਜੋਂ ਉਭਾਰਿਆ ਗਿਆ ਸੀ। ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਾਰਤੀ ਵਾਯੂਸੇਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਐਸੋਸੀਏਟਿਡ NCC ਅਫ਼ਸਰ (ANO) ਸਚਨਾ ਸ਼ਰਮਾ ਨੇ ਕੈਡੇਟਸ ਨੂੰ ਦੱਸਿਆ ਕਿ ਇਸ ਦਿਨ ਨੂੰ ‘ਭਾਰਤੀ ਵਾਯੂ ਸੈਨਾ’ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਹਵਾਈ ਸੈਨਾ ਦੀ ਸਥਾਪਨਾ 8 ਅਕਤੂਬਰ, 1932 ਨੂੰ ਦੇਸ਼ ਵਿੱਚ ਬ੍ਰਿਟਿਸ਼ ਸਾਮਰਾਜ ਦੁਆਰਾ ਕੀਤੀ ਗਈ ਸੀ। ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਤੋਂ ਬਾਅਦ ਹੀ, ਭਾਰਤ ਵਿੱਚ ਹਵਾਈ ਸੈਨਾ ਨੂੰ ਰਾਇਲ ਇੰਡੀਅਨ ਏਅਰ ਫੋਰਸ ਵਜੋਂ ਜਾਣਿਆ ਜਾਣ ਲੱਗਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਬੱਚਿਆਂ ਨੂੰ ਭਾਰਤੀ ਵਾਯੂਸੈਨਾ ਦੇ ਗੌਰਵਸ਼ਾਲੀ ਇਤਿਹਾਸ, ਵੀਰਤਾ ਅਤੇ ਜਾਮਬਾਜ਼ਾਂ ਦੇ ਬਲਿਦਾਨ ਬਾਰੇ ਦੱਸਿਆ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

Related Articles

Leave a Comment