newslineexpres

Home GAMES ???? ਵੀਰ ਹਕੀਕਤ ਰਾਏ ਸਕੂਲ ਵਿਖੇ ਚਿਲਡਰਨ ਪਾਰਕ ਦਾ ਉਦਘਾਟਨ

???? ਵੀਰ ਹਕੀਕਤ ਰਾਏ ਸਕੂਲ ਵਿਖੇ ਚਿਲਡਰਨ ਪਾਰਕ ਦਾ ਉਦਘਾਟਨ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਚਿਲਡਰਨ ਪਾਰਕ ਦਾ ਉਦਘਾਟਨ

ਪਟਿਆਲਾ, 10 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ  –        ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਸਕੂਲ ਸਭਾ ਵੱਲੋਂ ਪ੍ਰਾਈਮਰੀ ਵਿੰਗ ਦੇ ਨੰਨੇ ਮੁੰਨੇ ਬੱਚਿਆਂ ਲਈ ਤਿਆਰ ਕੀਤੇ ਗਏ ਸੁੰਦਰ ਚਿਲਡਰਨ ਪਾਰਕ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਪਾਰਕ ਦਾ ਉਦਘਾਟਨ ਡਾ. ਅਵਿਨਾਸ਼ ਗੁਪਤਾ, ਡਾਇਰੈਕਟਰ ਆਰ.ਜੀ.ਐਮ.ਸੀ. ਅਤੇ ਮਹਾਰਾਣੀ ਕਲੱਬ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਸ਼ੋਭਾ ਵਧਾਉਂਦੇ ਹੋਏ ਸਕੂਲ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ ਅਤੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ  ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।



ਰੰਗ ਬਿਰੰਗੇ ਝੂਲਿਆਂ ਨਾਲ ਸਜਿਆ ਇਹ ਨਵਾਂ ਪਾਰਕ ਬੱਚਿਆਂ ਲਈ ਖ਼ੁਸ਼ੀ ਦਾ ਕੇਂਦਰ ਬਣ ਗਿਆ। ਉਦਘਾਟਨ ਮਗਰੋਂ ਬੱਚਿਆਂ ਨੇ ਉਤਸ਼ਾਹ ਨਾਲ ਖੇਡਾਂ ਦਾ ਆਨੰਦ ਮਾਣਿਆ ਤੇ ਉਹਨਾਂ ਦੇ ਚਿਹਰਿਆਂ ‘ਤੇ ਖਿੜੀਆਂ ਮੁਸਕਾਨਾਂ ਦੇਖਣਯੋਗ ਸਨ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕਿਹਾ ਕਿ ਸਕੂਲ ਸਭਾ ਹਮੇਸ਼ਾ ਹੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸਰਵਾਂਗੀਣ ਵਿਕਾਸ, ਮਨੋਰੰਜਨ, ਖੇਡਾਂ ਤੇ ਆਤਮਿਕ ਵਿਕਾਸ ਲਈ ਯੋਗਦਾਨ ਦੇਣ ਲਈ ਪ੍ਰਤਿਬੱਧ ਹੈ।

Newsline Express

Related Articles

Leave a Comment