newslineexpres

Home Latest News ???? ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮ ਧਾਮ ਨਾਲ ਮਨਾਇਆ ਅਧਿਆਪਕ ਦਿਵਸ

???? ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮ ਧਾਮ ਨਾਲ ਮਨਾਇਆ ਅਧਿਆਪਕ ਦਿਵਸ

by Newslineexpres@1

????ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮ ਧਾਮ ਨਾਲ ਮਨਾਇਆ ਅਧਿਆਪਕ ਦਿਵਸ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ :
ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀ.ਸੈ. ਸਕੂਲ ਵਿੱਚ ਅਧਿਆਪਕ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ਵਿਦਿਆਰਥੀਆਂ ਨੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਹੋਰ  ਅਧਿਆਪਕਾਂ ਨੂੰ ਫੁੱਲ, ਬੁੱਕੇ  ਅਤੇ ਰੰਗ-ਬਿਰੰਗੇ ਕਾਰਡ ਦੇ ਕੇ ਅਧਿਆਪਕਾਂ ਦੇ ਪ੍ਰਤੀ ਅਪਣਾ ਸਨਮਾਨ, ਪਿਆਰ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਪਰੋਕਤ ਤੋਂ ਇਲਾਵਾ ਮਾਣਯੋਗ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵੀ ਸਰਵਪੱਲੀ ਡਾ. ਰਾਧਾਕ੍ਰਿਸ਼ਨ ਦੇ ਸਨਮਾਨ ਵਿਚ ਅਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਮਾਂ ਸਰਸਵਤੀ ਦੀ ਵੰਦਨਾ ਕਰਕੇ ਆਸ਼ੀਰਵਾਦ ਮੰਗਿਆ ਕਿ ਅਸੀਂ ਸਾਰੇ ਸਿੱਖਿਆ ਦੇ ਕਾਰਜ ਵਿੱਚ ਵਿਦਿਆਰਥੀਆਂ ਦੇ ਪ੍ਰਤੀ ਅਪਣੇ ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰਨ ਵਿੱਚ ਯੋਗ ਹੋਈਏ। ਸਕੂਲ ਦੇ ਬੱਚੇ ਮਨੀਸ਼ (11-ਬੀ), ਦੀਪੀਕਾ (10-ਏ), ਕਮਲਪ੍ਰੀਤ (10-ਏ), ਈਸ਼ਾ ਵਰਮਾ (ਕਲਾਸ-6), ਸੁਧਾਕਰ (ਪਹਿਲੀ ਕਲਾਸ), ਅਨੰਨਿਆ (Prep-1), ਅਗਮਜੋਤ ਅਤੇ ਪ੍ਰਭਲੀਨ ਕੋਰ (ਪਹਿਲੀ ਜਮਾਤ) ਨੇ ਬਹੁਤ ਹੀ ਸੋਹਣੀਆਂ ਵੀਡੀਓਜ਼ ਬਣਾ ਕੇ ਬੜੇ ਹੀ ਸੋਹਣੇ ਢੰਗ ਨਾਲ ਅਧਿਆਪਕਾਂ ਦੇ ਪ੍ਰਤੀ ਅਪਣਾ ਪਿਆਰ, ਆਦਰ ਅਤੇ ਸਨਮਾਨ ਪ੍ਰਗਟ ਕੀਤਾ। ਛੋਟੇ-ਛੋਟੇ ਬੱਚਿਆਂ ਨੇ ਵੀ ਬਹੁਤ ਹੀ ਸੋਹਣੀਆਂ ਵੀਡੀਓਜ਼ ਬਣਾ ਕੇ ਭੇਜੀਆਂ।
Caption :  ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀ.ਸੈ. ਸਕੂਲ ਵਿੱਚ ਅਧਿਆਪਕ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਹੋਰ  ਅਧਿਆਪਕਾਂ ਨੂੰ ਫੁੱਲ, ਬੁੱਕੇ ਅਤੇ ਰੰਗ-ਬਿਰੰਗੇ ਕਾਰਡ ਦੇ ਕੇ ਅਧਿਆਪਕਾਂ ਦੇ ਪ੍ਰਤੀ ਅਪਣਾ ਸਨਮਾਨ, ਪਿਆਰ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀ।

Related Articles

Leave a Comment