newslineexpres

Home AAP ???? ਗੁਰੂ ਸਾਹਿਬਾਨ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਕਾਂਸਲ

???? ਗੁਰੂ ਸਾਹਿਬਾਨ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਕਾਂਸਲ

by Newslineexpres@1

???? ਗੁਰੂ ਸਾਹਿਬਾਨ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਕਾਂਸਲ

???? ਪੰਜਾਬ ਵਿੱਚ ਮੁਖੌਟਾ ਲਗਾ ਕੇ ਘੁੰਮ ਰਹੇ ਆਪ ਪਾਰਟੀ ਦੇ ਆਗੂਆਂ ਦਾ ਅਸਲ ਚਿਹਰਾ ਉਜਾਗਰ ਹੋਇਆ : ਕਾਂਸਲ

ਪਟਿਆਲਾ, 7 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –   ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਦੀ ਗਲਤ ਤੁਲਨਾ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਤਿਸ਼ੀ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਦੇ ਨਾਮ ਨਾਲ “ਅਸੰਵੇਦਨਸ਼ੀਲ ਸ਼ਬਦ” ਦੀ ਵਰਤੋਂ ਕਰਨ ਉੱਤੇ ਸਾਰੇ ਭਾਰਤਵਾਸੀਆਂ ਅਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਦਿੱਲ ਨੂੰ ਭਾਰੀ ਠੇਸ ਪਹੁੰਚੀ ਹੈ। 

   ਡਾ. ਕਾਂਸਲ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਂਦੇ ਹਨ ਉਥੇ ਹੀ ਉਹਨਾਂ ਦੀ ਪਾਰਟੀ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਪ੍ਰਤੀ ਕਿਸ ਪ੍ਰਕਾਰ ਦੀ ਅਪਮਾਨਜਨਕ ਭਾਸ਼ਾ ਬੋਲਦੇ ਹਨ ਜੋਕਿ ਇਹ ਇਸ ਪਾਰਟੀ ਦੀ ਅਸਲ ਸੋਚ ਦਾ ਪ੍ਰਤੀਕ ਹੈ। ਪੰਜਾਬ ਵਿੱਚ ਮੁਖੌਟਾ ਲਗਾ ਕੇ ਘੁੰਮ ਰਹੇ ਇਸ ਪਾਰਟੀ ਦੇ ਆਗੂਆਂ ਦਾ ਅਸਲ ਚਿਹਰਾ ਉਜਾਗਰ ਹੋ ਗਿਆ ਹੈ। ਇਹ ਸਾਰਾ ਕੁਝ ਦਿੱਲੀ ਵਿਧਾਨ ਸਭਾ ਦੇ ਰਿਕਾਰਡ ‘ਤੇ ਉਪਲਬਧ ਹੈ। 

   ਡਾ. ਕਾਂਸਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਨਾ ਹੀ ਦਿੱਲੀ ‘ਚ ਅਤੇ ਨਾ ਹੀ ਪੰਜਾਬ ‘ਚ ਕਦੇ ਗੁਰੂਆਂ ਦੇ ਨਾਮ ਉੱਤੇ ਕਿਸੀ ਇਮਾਰਤ ਦਾ ਤੇ ਨਾ ਹੀ ਕਿਸੇ ਸਥਾਨ ਦਾ ਨਾਮ ਰੱਖਿਆ, ਪਰ ਜੇ ਹੁਣ ਭਾਜਪਾ ਦੀ ਸਰਕਾਰ ਗੁਰੂਆਂ ਨੂੰ ਯਾਦ ਕਰਦਿਆਂ ਉਹਨਾਂ ਦਾ ਸਨਮਾਨ ਕਰ ਰਹੀ ਹੈ ਤਾਂ ਆਮ ਆਦਮੀ ਪਾਰਟੀ ਤੋਂ ਇਹ ਬਰਦਾਸ਼ ਨਹੀਂ ਹੋ ਰਿਹਾ।  Newsline Express

Related Articles

Leave a Comment