Skip to main content

newslineexpres

Joe Rogan Podcasts You Must Listen
Home Information ???? ‘ਮੈਂ ਪਤਨੀ ਨੂੰ ਮਾਰ ਦਿੱਤਾ, ਪਰ ਇਹ ਹੱਤਿਆ ਨਹੀਂ ਹੈ…’, ਅਦਾਲਤ ‘ਚ ਪਹੁੰਚਿਆ ਅਜੀਬੋ-ਗਰੀਬ ਮਾਮਲਾ

???? ‘ਮੈਂ ਪਤਨੀ ਨੂੰ ਮਾਰ ਦਿੱਤਾ, ਪਰ ਇਹ ਹੱਤਿਆ ਨਹੀਂ ਹੈ…’, ਅਦਾਲਤ ‘ਚ ਪਹੁੰਚਿਆ ਅਜੀਬੋ-ਗਰੀਬ ਮਾਮਲਾ

by Newslineexpres@1


???? ‘ਮੈਂ ਪਤਨੀ ਨੂੰ ਮਾਰ ਦਿੱਤਾ, ਪਰ ਇਹ ਹੱਤਿਆ ਨਹੀਂ ਹੈ…’, ਅਦਾਲਤ ‘ਚ ਪਹੁੰਚਿਆ ਅਜੀਬੋ – ਗਰੀਬ ਮਾਮਲਾ

ਆਸਟ੍ਰੇਲੀਆ, 19 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –              ਆਸਟ੍ਰੇਲੀਆ ਦੀ ਅਦਾਲਤ ‘ਚ ਇੱਕ ਅਜਿਹਾ ਮਾਮਲਾ ਪਹੁੰਚਿਆ, ਜਿਸ ਨੂੰ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ। 42 ਸਾਲ ਦੇ ਭਾਰਤੀ ਮੂਲ ਦੇ ਵਿਕਰਾਂਤ ਨੇ ਆਪਣੀ ਪਤਨੀ ਦੀ ਹੱਤਿਆ ਦੀ ਗੱਲ ਕਬੂਲ ਕਰ ਲਈ, ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਇਹ ਹੱਤਿਆ ਨਹੀਂ ਸੀ। 14 ਜਨਵਰੀ ਨੂੰ ਉਹ ਦੂਜੀ ਵਾਰ ਅਦਾਲਤ ‘ਚ ਪੇਸ਼ ਹੋਇਆ ਸੀ। ਵਿਕਰਾਂਤ ਖਿ਼ਲਾਫ ਪਿਛਲੇ ਸਾਲ ਦਸੰਬਰ ‘ਚ ਆਪਣੀ ਪਤਨੀ ਸੁਪ੍ਰਿਆ ਠਾਕੁਰ ਦੀ ਹੱਤਿਆ ਦਾ ਦੋਸ਼ ਹੈ। ਏਬੀਸੀ ਦੀ ਰਿਪੋਰਟ ਅਨੁਸਾਰ, ਐਡੀਲੇਡ ਵਿੱਚ ਸਥਿਤ ਇਕ ਘਰ ਵਿੱਚ ਜਦੋਂ ਪੁਲਿਸ ਪਹੁੰਚੀ, ਤਾਂ ਸੁਪ੍ਰਿਆ ਉੱਥੇ ਬੇਹੋਸ਼ ਪਈ ਸੀ। ਪੁਲਿਸ ਨੇ ਉਸ ਨੂੰ ਸੀਪੀਆਰ ਦਿੱਤਾ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

22 ਦਸੰਬਰ ਨੂੰ ਵਿਕਰਾਂਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਉਸ ਨੇ ਜ਼ਮਾਨਤ ‘ਤੇ ਰਿਹਾਈ ਲਈ ਅਪੀਲ ਨਹੀਂ ਕੀਤੀ। ਉਦੋਂ ਮਾਮਲੇ ਨੂੱ 16 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਸੀ। 14 ਜਨਵਰੀ ਨੂੰ ਹੋਈ ਪੇਸ਼ੀ ਦੌਰਾਨ ਵਿਕਰਾਂਤ ਨੇ ਆਪਣੇ ਵਕੀਲ ਦੀ ਸਲਾਹ ‘ਤੇ ਕਿਹਾ ਕਿ ਮੈਂ ਗ਼ੈਰ ਇਰਾਦਤਨ ਹੱਤਿਆ ਲਈ ਅਪੀਲ ਕਰਦਾ ਹਾਂ, ਪਰ ਮੈਂ ਹੱਤਿਆ ਦਾ ਦੋਸ਼ੀ ਨਹੀਂ ਹਾਂ। ਸੁਪ੍ਰਿਆ ਦੇ ਦੋਸਤਾਂ ਨੇ ਉਸ ਦੇ ਬੇਟੇ ਦੀ ਮਦਦ ਲਈ ਇਕ ਫੰਡਰੇਜਰ ਵੀ ਸ਼ੁਰੂ ਕੀਤਾ ਹੈ। ਇਸ ਦੀ ਡਿਟੇਲ ‘ਚ ਲਿਖਿਆ ਹੈ, ‘ਸੁਪ੍ਰਿਆ ਠਾਕੁਰ ਇਕ ਸਮਰਪਿਤ ਮਾਂ ਸੀ, ਜਿਸ ਨੇ ਆਪਣੇ ਇਕਲੌਤੇ ਪੁੱਤਰ ਲਈ ਇਕ ਸੁਰੱਖਿਅਤ ਭਵਿੱਖ ਬਣਾਉਣ ਲਈ ਅਣਥੱਕ ਯਤਨ ਕੀਤਾ, ਅਕਸਰ ਲੰਮੇ ਸਮੇਂ ਤੱਕ ਕੰਮ ਕੀਤਾ। ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਹ ਉਸ ਲਈ ਸੀ।’

Newsline Express

Related Articles

Leave a Comment