Skip to main content

newslineexpres

Home Information ???? ਮਨੀਸ਼ਾ ਰਾਣਾ ਨੇ ਸੰਭਾਲਿਆ PRTC ਦੇ MD ਦਾ ਅਹੁਦਾ

???? ਮਨੀਸ਼ਾ ਰਾਣਾ ਨੇ ਸੰਭਾਲਿਆ PRTC ਦੇ MD ਦਾ ਅਹੁਦਾ

by Newslineexpres@1

???? ਮਨੀਸ਼ਾ ਰਾਣਾ ਨੇ ਪੀ.ਆਰ.ਟੀ.ਸੀ ਦੇ ਐਮ ਡੀ ਦਾ ਅਹੁਦਾ ਸੰਭਾਲਿਆ
???? ਸਵਾਰੀਆਂ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ : ਮਨੀਸ਼ਾ ਰਾਣਾ

ਪਟਿਆਲਾ, 4 ਮਈ: ਨਿਊਜ਼ਲਾਈਨ ਐਕਸਪ੍ਰੈਸ  –       ਸੀਨੀਅਰ ਆਈ.ਏ.ਐਸ ਅਧਿਕਾਰੀ ਮਨੀਸ਼ਾ ਰਾਣਾ ਨੇ ਅੱਜ ਪੀ.ਆਰ.ਟੀ.ਸੀ ਪਟਿਆਲਾ ਵਿਖੇ ਬਤੌਰ ਮੈਨੇਜਿੰਗ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ‘ਤੇ ਪੀ.ਆਰ.ਟੀ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਮਨੀਸ਼ਾ ਰਾਣਾ ਵੱਲੋਂ ਬਤੌਰ ਮੈਨਜਿੰਗ ਡਾਇਰੈਕਟਰ ਦੀ ਜਿੰਮੇਵਾਰੀ ਸੰਭਾਲਣ ‘ਤੇ, ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪੀ.ਆਰ.ਟੀ.ਸੀ ਦੀ ਕਾਰਗੁਜਾਰੀ ਸਬੰਧੀ ਜਾਣੂ ਕਰਵਾਇਆ।
ਮਨੀਸ਼ਾ ਰਾਣਾ ਨੇ ਬਤੌਰ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਸੰਭਾਲਣ ਮੌਕੇ ਕਿਹਾ ਗਿਆ ਕਿ ਪੀ.ਆਰ.ਟੀ.ਸੀ. ਵੱਲੋ ਸਵਾਰੀਆ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ ਅਤੇ ਆਉਣ ਵਾਲੇ ਸਮੇਂ ਪੀ.ਆਰ.ਟੀ.ਸੀ ਦੇ ਬੇੜੇ ਵਿਚ ਹੋਰ ਬੱਸਾ ਵੀ ਸ਼ਾਮਿਲ ਕੀਤੀਆ ਜਾਣਗੀਆ ਅਤੇ ਪੀ.ਆਰ.ਟੀ.ਸੀ ਨੂੰ ਵਿੱਤੀ ਪੱਖੋ ਹੋਰ ਮਜ਼ਬੂਤ ਕਰਨ ਲਈ ਨਵੇ ਉਪਰਾਲੇ ਵੀ ਕੀਤੇ ਜਾਣਗੇ।

Newsline Express

Related Articles

Leave a Comment