Skip to main content

newslineexpres

Joe Rogan Podcasts You Must Listen
Home Bollywood ???? ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

???? ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

by Newslineexpres@1

???? ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਚੰਡੀਗੜ੍ਹ, 14 ਮਈ – ਨਿਊਜ਼ਲਾਈਨ ਐਕਸਪ੍ਰੈਸ –         ਅਦਾਕਾਰ ਯੋਗਰਾਜ ਸਿੰਘ ਇੱਕ ਨਵੇਂ ਵਿਵਾਦ ’ਚ ਉਲਝਦੇ ਹੋਏ ਨਜ਼ਰ ਆ ਰਹੇ ਹਨ। ਯੋਗਰਾਜ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ ਇਹ ਸਾਰਾ ਮਾਮਲਾ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ ਲੁੱਖੇ ’ਚ ਬੋਲੇ ਗਏ ਇੱਕ ਡਾਇਲੌਗ ਨੂੰ ਲੈ ਕੇ ਹੈ। ਮਾਮਲੇ ਸਬੰਧੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਕਾਰਵਾਈ ਦੀ ਅਪੀਲ ਕੀਤੀ ਹੈ। ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਲਿੱਪ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਭੇਜ ਦਿੱਤੀ ਹੈ ਅਤੇ ਇੱਕ ਸੀਨੀਅਰ ਅਧਿਕਾਰੀ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਪੰਜਾਬ ਡੀਜੀਪੀ ਨੂੰ ਕਾਰਵਾਈ ਦੀ ਰਿਪੋਰਟ ਇੱਕ ਹਫਤੇ ’ਚ ਮੰਗੀ ਹੈ।
ਜ਼ਿਕਰਯੋਗ ਹੈ ਕਿ ਇੱਕ ਵਕੀਲ ਨੇ ਐਸਐਸਪੀ ਚੰਡੀਗੜ੍ਹ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਮਾਮਲਾ ਹਿਮਾਂਕ ਗੌੜ ਦੁਆਰਾ ਨਿਰਦੇਸ਼ਤ ਵੈੱਬ ਸੀਰੀਜ਼ ਲੁੱਖੇ ਨਾਲ ਸਬੰਧਤ ਹੈ। ਇਹ ਸੀਰੀਜ਼ ਸ਼ੁੱਕਰਵਾਰ, 8 ਮਈ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਸੀ। ਵਕੀਲ ਉੱਜਵਲ ਭਸੀਨ ਦਾ ਇਲਜ਼ਾਮ ਹੈ ਕਿ ਯੋਗਰਾਜ ਸਿੰਘ ਨੇ ਸੀਰੀਜ਼ ਵਿੱਚ ਔਰਤਾਂ ਵਿਰੁੱਧ ਬਹੁਤ ਹੀ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਸੀਰੀਜ਼ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ।
Newsline Express

Related Articles

Leave a Comment