ਪਟਿਆਲਾ, 25 ਸਤੰਬਰ – ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਟਿਆਲਾ-1 ਤੇ 2 ਦੇ ਕਿਸਾਨਾਂ ਵਲੋਂ ਮੋਟਰਸਾਇਕਲ ਮਾਰਚ ਕੱਢ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ 27 ਸਤੰਬਰ ਦੇ ਭਾਰਤ ਬੰਦ ਦਾ ਹੋਕਾ ਦਿੱਤਾ ਗਿਆ। ਮੋਟਰਸਾਇਕਲਾਂ ਦਾ ਪਹਿਲਾ ਕਾਫਲਾ ਪਿੰਡ ਬਾਰਨ ਅੱਡੇ ਤੋਂ ਸ਼ੁਰੂ ਹੋਇਆ ਤੇ ਦੂਜਾ ਬਾਰਨ ਅੱਡੇ ਤੋਂ ਸ਼ੁਰੂ ਹੋ ਕੇ ਸਰਹਿੰਦ ਰੋਡ ਤੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੱਕ ਸਾਰੇ ਬਜਾਰਾਂ ਤੇ ਅੱਡਿਆਂ ਤੇ ਹੋਕਾ ਲਾਉਂਦਾ ਅੱਗੇ ਵੱਧਿਆ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਜ਼ਿਲ੍ਹੇ ‘ਚ ਬੰਦ ਵਾਲੇ ਦਿਨ 20 ਥਾਵਾਂ ‘ਤੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ।
ਇਹਨਾਂ 20 ਥਾਂਵਾਂ ‘ਤੇ ਲੱਗੇਗਾ ਧਰਨਾ –
ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ‘ਤੇ 20 ਜਗ੍ਹਾ ਤੇ ਧਰਨੇ ਵਾਲੀਆਂ ਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਰੀ ਸੂਚੀ ਵਿਚ ਕਿਸਾਨਾਂ ਵਲੋਂ ਬਾਈਪਾਸ ਚੌਕ ਪਿੰਡ ਨਿਆਲ ਪਾਤੜਾਂ, ਬੱਸ ਸਟੈਂਡ ਘੱਗਾ, ਬੱਸ ਸਟੈਂਡ ਸ਼ੁਤਰਾਣਾ, ਰਾਜਪੁਰਾ, ਸਰਹਿੰਦ, ਪਟਿਆਲਾ ਬਾਈਪਾਸ ਰਾਜਪੁਰਾ ਗੁਰਦੁਆਰਾ ਸਾਹਿਬ ਸ੍.ੀ ਬਾਬਾ ਦੀਪ ਸਿੰਘ ਜੀ, ਪੁਲਿਸ ਸਟੇਸ਼ਨ ਸ਼ਹਿਰ ਰਾਜਪੁਰਾ, ਪਟਿਆਲਾ, ਟੌਲ ਪਲਾਜ਼ਾ ਅਜੀਜਪੁਰ ਪੁਲਿਸ ਸਟੇਸ਼ਨ ਬਨੂੜ, ਬਾਬਾ ਬੰਦਾ ਸਿੰਘ ਬਹਾਦੁਰ ਚੌਂਕ ਸਮਾਣਾ, ਟੋਲ ਪਲਾਜ਼ਾ ਅਸਰਪੁਰ ਚੁੱਪਕੀ ਸਮਾਣਾ ਰੋਡ ਪਟਿਆਲਾ, ਰਿਲਾਇੰਸ ਪੈਟਰੋਲ ਪੰਪ ਸਮਾਣਾ ਸਾਹਮਣੇ ਘੱਗਾ ਰੋਡ ਸਮਾਣਾ, ਰੋਹਟੀ ਬਿ੍ਜ਼ ਨਾਭਾ, ਟੋਲ ਪਲਾਜ਼ਾ ਅਕਾਲਗੜ੍ਹ ਅਮਲੋਹ ਭਾਦਸੋਂ ਰੋਡ ਅਕਾਲਗੜ੍ਹ, ਬੱਸ ਸਟੈਂਡ ਪਿੰਡ ਗਲਵੱਟੀ, ਸਦਰ ਸਮਾਣਾ, ਟੀ-ਪੁਆਇੰਟ ਰਾਧਾ ਸੁਆਮੀ ਸਤਿਸੰਗ ਘਰ, ਨਾਭਾ, ਬੱਸ ਸਟੈਂਡ ਬਲਵੇੜਾ, ਬੱਸ ਸਟੈਂਡ ਭੁੱਨਰਹੇੜੀ, ਬੱਸ ਸਟੈਂਡ ਦੇਵੀਗੜ੍ਹ, ਪਸਿਆਣਾ ਪੁੱਲ,ਸਾਹਮਣੇ ਪਸਿਆਣਾ ਥਾਣਾ ਪਟਿਆਲਾ-ਸੰਗਰੂਰ ਰੋਡ, ਬੱਸ ਸਟੈਂਡ ਫ਼ਗਣਮਾਜ਼ਰਾ, ਪਟਿਆਲਾ, ਬੱਸ ਸਟੈਂਡ ਪਿੰਡ ਬਾਰਨ, ਟੋਲ ਪਲਾਜ਼ਾ ਪਿੰਡ ਧਰੇੜੀ ਜੱਟਾਂ, ਟੋਲ ਪਲਾਜ਼ਾ ਪਿੰਡ ਕਲਿਆਣ, ਪਿੰਡ ਸਿੱਧੂਵਾਲ ਥਾਵਾਂ ਤੇ ਧਰਨਾ ਲਗਾਇਆ ਜਾਵੇਗਾ।