ਚੰਡੀਗੜ੍ਹ, 12 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈਏਐਸ ਅਤੇ 9 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਸਕੱਤਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਸਕੱਤਰ ਗੀਤਾ ਭਾਰਤੀ ਨੂੰ ਰਜਿਸਟਰਾਰ, ਸਹਿਕਾਰੀ ਕਮੇਟੀਆਂ, ਹਰਿਆਣਾ, ਸਹਿਕਾਰਿਤਾ ਵਿਭਾਗ ਦਾ ਸਕੱਤਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ। ਨਗਰ ਨਿਗਮ, ਵਲੱਭਗੜ੍ਹ ਦੀ ਵਧੀਕ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਨੂੰ ਨਗਰ ਨਿਗਮ, ਗੁਰੂਗ੍ਰਾਮ ਦਾ ਵਧੀਕ ਕਮਿਸ਼ਨਰ ਲਗਾਇਆ ਗਿਆ ਹੈ। ਤਬਦੀਲ ਕੀਤੇ ਗਏ ਐਚਸੀਐਸ ਅਧਿਕਾਰੀਆਂ ਵਿਚ ਬਾਦਸ਼ਾਹਪੁਰ ਦੇ ਸਬ ਡਿਵੀਜਨਲ ਅਧਿਕਗਾਰੀ (ਸਿਵਲ) ਸਤੀਸ਼ ਯਾਦਵ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ, ਨਗਰ ਨਿਗਮ, ਗੁਰੂਗ੍ਰਾਮ ਦੇ ਸੰਯੁਕਤ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਹਰਿਆਣਾ ਰੋਡਵੇਜ, ਹਿਸਾਰ ਦੀ ਮਹਾਪ੍ਰਬੰਧਕ ਮੇਜਰ (ਸੇਵਾਮੁਕਤ) ਗਾਇਤਰੀਅਹਿਲਾਵਤ ਨੂੰ ਜਿਲ੍ਹਾ ਨਗਰ ਕਮਿਸ਼ਨਰ ਜੀਂਦ ਲਗਾਇਆ ਗਿਆ ਹੈ। ਨਗਰ ਨਿਗਮ, ਗੁਰੂਗ੍ਰਾਮ ਦੀ ਸੰਯੁਕਤ ਕਮਿਸ਼ਨਰ ਅਲਕਾ ਚੌਧਰੀ ਨੂੰ ਨਗਰ ਨਿਗਮ, ਮਾਨੇਸਰ ਦਾ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ। ਸਹਿਕਾਰਿਤਾ ਵਿਭਾਗ ਦੇ ਉੱਪ ਸਕੱਤਰ ਸਤਿੰਦਰ ਸਿਵਾਚ ਨੂੰ ਸਹਿਕਾਰੀ ਖੰਡ ਮਿੱਲ, ਕੈਥਲ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ। ਸਹਿਕਾਰੀ ਖੰਡ ਮਿੱਲ ਮਹਿਮ ਦੇ ਪ੍ਰਬੰਧ ਨਿਦੇਸ਼ਕ ਰਾਜੀਵ ਪ੍ਰਸਾਦ ਨੂੰ ਨਗਰ ਨਿਗਮ, ਗੁਰੂਗ੍ਰਾਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉੱਪ ਸਕੱਤਰ ਸੁਸ਼ੀਲ ਕੁਮਾਰ-4 ਨੂੰ ਉਦਯੋਗ ਅਤੇ ਵਪਾਰ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ। ਜੀਂਦ ਜਿਲ੍ਹਾ ਨਗਰ ਕਮਿਸ਼ਨਰ ਸੰਜੈ ਬਿਸ਼ਨੋਈ ਨੂੰ ਖਰਖੌਦਾ ਦਾ ਸਬ ਡਿਵੀਜਨਲ ਅਧਿਕਗਾਰੀ (ਸਿਵਲ) ਲਗਾਇਆ ਗਿਆ ਹੈ।
ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉੱਪ ਸਕੱਤਰ ਅਮਨ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਖਰਖੌਦਾ ਦੇ ਸਬ ਡਿਵੀਜਨਲ ਅਧਿਕਗਾਰੀ (ਸਿਵਲ) ਅਨਮੋਲ ਨੂੰ ਸੋਨੀਪਤ ਦਾ ਸਿਟੀ ਮੇਜੀਸਟ੍ਰੇਟ ਲਗਾਇਆ ਗਿਆ ਹੈ।