ਵਿਧਾਇਕ ਕੰਬੋਜ਼ ਵੱਲੋਂ ਰਾਜਪੁਰਾ ਦੇ 5 ਵਾਰਡਾਂ `ਚ ਸ਼ੁਧ ਪਾਣੀ ਤੇ ਸੀਵਰੇਜ਼ ਪਾਈਪਾਂ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
ਰਾਜਪੁਰਾ, 23 ਅਕਤੂਬਰ – ਰਾਜੇਸ਼ ਡਾਹਰਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਰਾਜਪੁਰਾ ਸ਼ਹਿਰ ਅੰਦਰ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਦੇ ਕੰਮਾਂ ਦਾ ਨੀਹ ਪੱਥਰ ਰੱਖਣ ਦੇ ਲਈ ਨਗਰ ਕੌਂਸਲ ਦੇ ਵਾਰਡ ਨੰਬਰ 15 ਤੋਂ ਰੀਟਾ ਰਾਣੀ, ਵਾਰਡ ਨੰ. 16 ਤੋਂ ਕੌਂਸਲਰ ਜਗਨੰਦਨ ਗੁਪਤਾ, ਵਾਰਡ ਨੰਬਰ 2 ਫੋਕਲ ਪੁਆਇੰਟ ਤੋਂ ਕੌਂਸਲਰ ਜਤਿੰਦਰ ਕੌਰ ਵੜੈਚ, ਵਾਰਡ ਨੰਬਰ 1 ਦੀ ਏਕਤਾ ਕਲੋਨੀ ਵਿੱਚ ਕੌਂਸਲਰ ਦੀਪਕ ਸ਼ਰਮਾ, ਵਾਰਡ ਨੰਬਰ 31 ਨਲਾਸ ਰੋਡ ਤੋਂ ਕੌਂਸਲਰ ਰਾਜ ਰਾਣੀ ਪਤਨੀ ਦੇਸ ਰਾਜ ਦੀ ਅਗਵਾਈ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ 5 ਵਾਰਡਾਂ ਵਿੱਚ 41 ਕਰੋੜ ਰੁਪਏ ਦੀ ਲਾਗਤ ਨਾਲ ਸ਼ੁੱਧ ਨਹਿਰੀ ਪਾਣੀ ਦੀ ਸਪਲਾਈ ਅਤੇ ਅੰਡਰ ਗਰਾਊਂਡ ਸੀਵਰੇਜ਼ ਸਿਸਟਮ ਦੇ ਲਈ ਪਾਈਪਾਂ ਪਾਉਣ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਰਾਜਪੁਰਾ ਸ਼ਹਿਰ ਦੀ ਕਾਇਆਕਲਪ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਸਰ ਬਾਕੀ ਨਹੀ ਛੱਡੀ ਜਾ ਰਹੀ। ਉਨ੍ਹਾਂ ਦਾ ਰਾਜਪੁਰਾ ਸ਼ਹਿਰ ਨੂੰ ਵਿਕਾਸ ਕਾਰਜ਼ਾ ਪੱਖੋਂ ਪੰਜਾਬ ਸੂਬੇ ਦਾ ਨੰਬਰ 1 ਬਣਾਉਣ ਦਾ ਸੁਪਨਾ ਹੈ ਤੇ ਜਿਸ ਨੂੰ ਪੂਰਾ ਕਰਨ ਦੇ ਲਈ ਉਹ ਤੇ ਉਨ੍ਹਾਂ ਦੀ ਟੀਮ ਦਿਨ-ਰਾਤ ਲੱਗੇ ਹੋਏ ਹਨ। ਇਸ ਦੌਰਾਨ ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਸੀ.ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਮੀਤ ਪ੍ਰਧਾਨ ਪਵਨ ਪਿੰਕਾ, ਬਾਬਾ ਸਵਰਨ ਸਿੰਘ ਸੈਦਖੇੜੀ, ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ, ਯੂਥ ਆਗੂ ਸਵਰਨਦੀਪ ਸਿੰਘ, ਕੌਂਸਲਰ ਰਾਜੇਸ ਧੀਮਾਨ, ਕੌਂਸਲਰ ਜ਼ਸਵਿੰਦਰ ਸਿੰਘ ਜੱਸੀ, ਕੌਂਸਲਰ ਜ਼ੋਗਾ ਸਿੰਘ, ਸਰਪੰਚ ਪਰਮਜੀਤ ਸਿੰਘ ਸੈਦਖੇੜੀ, ਤਰਲੋਚਨ ਸਿੰਘ ਭੰਗੂ, ਸੰਜੀਵ ਗੁਪਤਾ ਸਮੇਤ ਕਾਂਗਰਸ ਪਾਰਟੀ ਵਰਕਰ ਹਾਜਰ ਸਨ।