ਸੀ.ਬੀ.ਐਸ.ਈ. ਸਕੂਲਾਂ ਦੇ ਵਲੋਂ ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਦੀ ਹੋਈ ਸਥਾਪਨਾ
ਰਾਜਪੁਰਾ, 23 ਅਕਤੂਬਰ – ਰਾਜੇਸ਼ ਡਾਹਰਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਅੱਜ ਰਾਜਪੁਰਾ ਦੇ ਸੀ.ਐਮ ਪਬਲਿਕ ਸਕੂਲ ਵਿੱਚ ਸ੍ਰੀ ਧਰਮ ਪਾਲ ਵਰਮਾ ਡਾਇਰੈਕਟਰ ਸੀ.ਐਮ ਪਬਲਿਕ ਸਕੂਲ, ਰਾਜਪੁਰਾ ਦੀ ਅਗਵਾਈ ਵਿਚ ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਦੀ ਸਥਾਪਨਾ ਕੀਤੀ ਗਈ। ਇਸ ਵਿਚ ਰਾਜਪੁਰਾ ਅਤੇ ਇਲਾਕਿਆਂ ਦੇ 18 ਸੀ.ਬੀ.ਐਸ.ਈ.ਸਕੂਲਾਂ ਦੇ ਪ੍ਰਿੰਸੀਪਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੀ. ਬੀ.ਐਸ.ਈ. ਨਿਰਦੇਸ਼ਾਂ ਅਤੇ ਨਿਯਮਾਂ ਦੇ ਅਨੁਸਾਰ ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਸਥਾਪਤ ਕਰਨ ਦਾ ਫੈਸਲਾ ਕੀਤਾ। ਭਾਵ ਸਾਰਿਆਂ ਸਕੂਲ ਪ੍ਰਿੰਸੀਪਲਾਂ ਨੇ ਨਵੀਂ ਸਿੱਖਿਆ ਨੀਤੀ ਅਤੇ ਸਾਂਝੇ ਯਤਨਾਂ ਦੁਆਰਾ ਸਿੱਖਿਆ ਦੀਆਂ ਵਿਧੀਆਂ,ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਆਦਿ ਦੇ ਅਦਾਨ-ਪ੍ਰਦਾਨ ਦੁਆਰਾ , ਸਾਰੇ ਸਕੂਲਾਂ ਦੀ ਤਰੱਕੀ ਅਤੇ ਵਿਕਾਸ ਦਾ ਮਾਰਗ ਅਪਣਾਇਆ ਗਿਆ। ਇਸ ਸਹੋਦਿਆ ਸਮੂਹ ਵਿੱਚ ਸਾਰੇ 18 ਸਕੂਲ ਦੇ ਪ੍ਰਿੰਸੀਪਲ ਹਰ ਮਹੀਨੇ ਮਿਲਣਗੇ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਫੈਸਲਾ ਕਰਨਗੇ । ਇਸ ਤਰ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਦੇਸ਼ ਨੂੰ ਲਾਭ ਹੋਵੇਗਾ। ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਦੀ ਪਹਿਲੀ ਮੀਟਿੰਗ ਵਿੱਚ ਕੰਪਲੈਕਸ ਦੇ ਵਿਧਾਨ ਅਤੇ ਨਿਯਮਾਂ ਨੂੰ ਅਪਣਾਉਣ ਦਾ ਮਤਾ ਪਾਸ ਕੀਤਾ ਗਿਆ ਅਤੇ ਸਰਬ ਸਹਿਮਤੀ ਨਾਲ ਸ੍ਰੀਮਤੀ ਗਾਇਤਰੀ ਕੌਸ਼ਲ ਪ੍ਰਿੰਸੀਪਲ ਮੁਕਤ ਪਬਲਿਕ ਸਕੂਲ ਨੂੰ ਪ੍ਰਧਾਨ,ਸ੍ਰੀਮਤੀ ਊਸ਼ਾ ਚੋਪੜਾ ਪ੍ਰਿੰਸੀਪਲ ਸੀ. ਐਮ ਪਬਲਿਕ ਸਕੂਲ ਨੂੰ ਉਪ ਪ੍ਰਧਾਨ, ਸ੍ਰੀਮਤੀ ਛਾਇਆ ਨਰੂਲਾ ਪ੍ਰਿੰਸੀਪਲ ਪਟੇਲ ਪਬਲਿਕ ਸਕੂਲ ਨੂੰ ਸਕੱਤਰ, ਸ੍ਰੀ ਹਰਬੰਤ ਸਿੰਘ ਆਈ.ਸੀ.ਐਲ ਸਕੂਲ ਨੂੰ ਸੰਯੁਕਤ ਸਕੱਤਰ, ਸ੍ਰੀਮਤੀ ਵਨੀਤਾ ਡੇਹਰਾ ਪ੍ਰਿੰਸੀਪਲ ਸਮਾਰਟ ਮਾਈਡ ਪਬਲਿਕ ਸਕੂਲ ਨੂੰ ਖਜਾਨਚੀ ਅਹੁਦੇ ਤੇ ਨਵਾਜਿਆ ਗਿਆ।ਇਸ ਮੌਕੇ ਤੇ ਸ੍ਰੀ ਧਰਮ ਪਾਲ ਵਰਮਾ ਡਾਇਰੈਕਟਰ ਸੀ.ਐਮ ਪਬਲਿਕ ਸਕੂਲ ਵਲੋਂ ਸਹੋਦਿਆ ਕੰਪਲੈਕਸ ਦੇ ਪ੍ਰੋਗਰਾਮ ਨੂੰ ਆਯੋਜਤ ਕਰਨ ਅਤੇ ਸਮੁੱਚੀ ਕਾਰਵਾਈ ਨੂੰ ਨਿਰਦੇਸ਼ਤ ਕਰਨ ਵਿੱਚ ਯੋਗਦਾਨ ਦੇ ਕੇ ਸਹੋਦਿਆ ਕੰਪਲੈਕਸ ਦੀ ਸਥਾਪਨਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਗਈ।