newslineexpres

Home Bollywood ????ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਰੋਲਣ ਲੱਗੀਆਂ ਸਰਕਾਰਾਂ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

????ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਰੋਲਣ ਲੱਗੀਆਂ ਸਰਕਾਰਾਂ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

by Newslineexpres@1

???? ‘ਸਰਦਾਰ ਊਧਮ’ ਫਿਲਮ ਨੂੰ ਆਸਕਰ ਨੌਮੀਨੇਸ਼ਨ ਵਿਚੋਂ ਬਾਹਰ ਕੱਢਣ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ

ਕਿਸਾਨ ਆਗੂ ਅਤੇ ਸਮਾਜ ਸੇਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ।
ਕਿਸਾਨ ਆਗੂ ਅਤੇ ਸਮਾਜ ਸੇਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ।

ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਰੋਲਣ ਲੱਗੀਆਂ ਸਰਕਾਰਾਂ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

ਚੰਡੀਗੜ੍ਹ, 8 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ” ਸਰਦਾਰ ਊਧਮ ” ਫਿਲਮ ਨੂੰ ਆਸਕਰ ਪੁਰਸਕਾਰ 2022 ਲਈ ਭਾਰਤੀ ਨਾਮੀਨੇਸ਼ਨ ਵਿਚੋਂ ਫ਼ਿਲਮ ਫੈਡਰੇਸ਼ਨ ਆਫ ਇੰਡੀਆ ਦੀ ਜਿਊਰੀ ਨੇ ਬਾਹਰ ਕੱਢ ਦਿੱਤਾ ਹੈ, ਜਿਸਦੇ ਵਿਰੋਧ ਵਿਚ ਕਿਸਾਨ ਆਗੂ ਅਤੇ ਸਮਾਜ ਸੇਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੀ ਸ਼ਹਾਦਤ ਉਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਇਹ ਮਸਲਾ ਵਿਧਾਨ ਸਭਾ ਵਿਚ ਚੁੱਕਣ ਦੇ ਨਾਲ ਨਾਲ ਇਸ ਖਿਲਾਫ ਮੱਤਾ ਪਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਸਖ਼ਤ ਲਹਿਜੇ ਵਿਚ ਕਿਹਾ ਕਿ ਜਿਊਰੀ ਦੀ ਉਸ ਦਲੀਲ ਵਿਚ ਕੋਈ ਦਮ ਨਹੀਂ ਹੈ ਕਿ ਫਿਲਮ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਹਜ਼ਮ ਨਹੀਂ ਹੁੰਦੀ ਹੈ ਕਿਉਂਕਿ ਇਤਿਹਾਸ ਵਿਚ ਜੋ ਦਰਜ ਹੈ ਉਹ ਹੀ ਫ਼ਿਲਮ ਵਿਚ ਦਿਖਾਇਆ ਗਿਆ ਹੈ। ਉਨ੍ਹਾਂ ਨੇ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਜ਼ਾਦੀ ਦਾ ਨਿੱਘ ਮਾਣ ਰਹੀਆਂ ਸਰਕਾਰਾਂ ਸ਼ਾਇਦ ਇਹ ਭੁੱਲ ਬੈਠੀਆ ਹਨ ਕਿ ਜਿਸ ਆਜ਼ਾਦੀ ਤੇ ਲੋਕਤੰਤਰ ਦਾ ਆਨੰਦ ਉਹ ਮਾਣ ਰਹੀਆਂ ਹਨ, ਇਹ ਸਿਰਫ਼ ਸ਼ਹੀਦਾਂ ਦੀਆਂ ਸ਼ਹਾਦਤਾਂ ਕਾਰਨ ਹੀ ਹਨ, ਜੇਕਰ ਆਜ਼ਾਦੀ ਘੁਲਾਟੀਏ ਅੰਗਰੇਜ਼ ਹਕੂਮਤ ਦੇ ਖਿਲਾਫ਼ ਬਗਾਵਤ ਕਰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨਾ ਚੁੰਮਦੇ ਤਾਂ ਅਸੀਂ ਸਭ ਆਜ਼ਾਦੀ ਦੇ ਮਾਹੌਲ ਦਾ ਆਨੰਦ ਕਿਵੇਂ ਮਾਣਦੇ। ਅੰਗਰੇਜ਼ੀ ਹਕੂਮਤ ਦੇ ਤਸ਼ੱਦਦ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਨਫ਼ਰਤ ਦੀ ਭਾਵਨਾ ਦਾ ਦੋਸ਼ ਲਾ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜੋਕਿ ਸਰਾਸਰ ਗ਼ਲਤ ਹੈ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਅੰਗਰੇਜ਼ੀ ਹਕੂਮਤ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਲੋਕਾਂ ਨੂੰ ਹੁਣ ਤੱਕ ਵੀ ਸ਼ਹੀਦ ਨਹੀਂ ਮੰਨਿਆ ਜਾ ਰਿਹਾ, ਜਲ੍ਹਿਆਂ ਵਾਲੇ ਬਾਗ਼ ਵਿਚ ਸ਼ਹੀਦ ਸਰਦਾਰ ਊਧਮ ਸਿੰਘ ਦੇ ਬੁੱਤ ਦੇ ਨਾਮ ਨਾਲ ਸ਼ਹੀਦ ਸ਼ਬਦ ਨਹੀਂ ਸੀ ਲਗਾਇਆ ਗਿਆ। ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਬਾਗ ਦੀ ਕਮੇਟੀ ਨੇ ਸ਼ਹੀਦ ਸ਼ਬਦ ਜੋੜਨ ਦਾ ਫੈਸਲਾ ਲਿਆ ਸੀ ਤੇ ਹੁਣ ਕੇਂਦਰ ਸਰਕਾਰ ਵਲੋਂ ਜਲ੍ਹਿਆਂ ਵਾਲੇ ਬਾਗ ਦੇ ਨਵਿਨੀਕਰਨ ਨੂੰ ਲੈਕੇ ਸਾਜਿਸ਼ ਤਹਿਤ ਉਥੇ ਲੱਗੇ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ੂਰਬੀਰਤਾ ਵਾਲੀ ਦਿੱਖ ਦੇ ਬੁੱਤ ਨੂੰ ਵੀ ਬਦਲ ਦਿੱਤਾ ਗਿਆ ਹੈ ਜਿਸਦਾ ਪੰਜਾਬ ਭਰ ਵਿਚ ਭਾਰੀ ਵਿਰੋਧ ਹੋ ਰਿਹਾ ਹੈ ਤੇ ਹੁਣ ਇਕ ਵਾਰ ਫਿਰ ਤੋਂ ਵਿੱਕੀ ਕੌਸ਼ਲ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ‘ਤੇ ਆਧਾਰਿਤ ਬਣਾਈ ਫਿਲਮ “ਸਰਦਾਰ ਊਧਮ” ਨੂੰ 2022 ਦੇ ਆਸਕਰ ਪੁਰਸਕਾਰ ਦੇ ਨੌਮੀਨੇਸ਼ਨ ਤੋਂ ਹੀ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਕਮੇਟੀ ਨੇ ਫ਼ਿਲਮ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਵਿਖਾਈ ਗਈ ਹੈ ਦਾ ਤਰਕ ਦੇ ਕੇ ਬਾਹਰ ਕੱਢ ਦਿੱਤਾ ਹੈ ਜੋਕਿ ਕਿਸੇ ਵੀ ਤਰ੍ਹਾਂ ਨਾਲ ਵਾਜਿਬ ਨਹੀਂ ਹੈ, ਸਗੋਂ ਇਹ ਸਿੱਧਾ ਸਿੱਧਾ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੈ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਕੇਂਦਰ ਸਰਕਾਰ ਦਾ ਦਬਾਅ ਹੈ ਜੋ ਅਸਲ ਵਿੱਚ ਡਰ ਹੈ ਕਿ ਸ਼ਹੀਦ ਊਧਮ ਸਿੰਘ ਦੇ ਜੀਵਨ ਉਤੇ ਆਧਾਰਿਤ ਫਿਲਮ ਆਸਕਰ ਪੁਰਸਕਾਰ ਰਾਹੀਂ ਆਉਣ ਵਾਲੀ ਪੀੜ੍ਹੀ ਨੂੰ ਕੀਤੇ ਤਸ਼ੱਦਦ ਦੇ ਖਿਲਾਫ਼ ਸੰਘਰਸ਼ ਕਰਨਾ ਨਾ ਸਿਖਾ ਦੇਵੇ, ਜੋ ਸਰਕਾਰ ਜਿਲ੍ਹਿਆਂ ਵਾਲਾ ਬਾਗ ਨੂੰ ਸਿਰਫ ਸੈਰਗਾਹਾਂ ਵਜੋਂ ਦਰਸਾਉਣਾ ਚਾਹੁੰਦੀ ਹੈ ਕਿਤੇ ਫਿਲਮ ਕਈ ਸਵਾਲਾਂ ਨੂੰ ਜਨਮ ਦੇਣ ਵਿੱਚ ਕਾਮਯਾਬ ਨਾ ਹੋ ਜਾਵੇ। ਉਨ੍ਹਾਂ ਲੋਕਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੇ ਨਾਮ ‘ਤੇ ਜਿੰਨੇ ਵੀ ਕਲੱਬ ਤੇ ਸੰਸਥਾਵਾਂ ਬਣੀਆਂ ਹਨ ਉਨ੍ਹਾਂ ਨੂੰ ਇਕੱਠੇ ਇਕ ਮੰਚ ‘ਤੇ ਆ ਕੇ ਇਸ ਹੋ ਰਹੇ ਧੱਕੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਨਿਰਦੇਸ਼ਕ ਸ਼ਹੀਦਾਂ ਉਤੇ ਕੋਈ ਫਿਲਮ ਨਹੀਂ ਬਣਾਵੇਗਾ ਤੇ ਕਿਸੇ ਅਭਿਨੇਤਾ ਨੇ ਕਿਸੇ ਵੀ ਸ਼ਹੀਦ ਦੀ ਸ਼ਹਾਦਤ ਨੂੰ ਜਾਗਰੂਕ ਵਿਸ਼ੇ ਵਜੋਂ ਪਰਦੇ ‘ਤੇ ਨਹੀਂ ਦਰਸਾਉਣਾ। ਇਸ ਮੌਕੇ ਉਤੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਦੇ ਨਾਲ ਮੰਨੂ ਬੁੱਟਰ ਸੂਬਾ ਯੂਥ ਪ੍ਰਧਾਨ, ਭਾਰਤੀ ਕਿਸਾਨ ਮੰਚ ਏਕਤਾ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ।

*Newsline Express*

Related Articles

Leave a Comment