???? ਸੀਬੀਐਸਈ ਸਕੂਲਾਂ ‘ਚ 10ਵੀਂ ਅਤੇ 12ਵੀਂ ਦੀਆਂ ਪ੍ਰੈਕਟਿਕਲ ਪ੍ਰੀਖਿਆਵਾਂ ਲਈ ਵੀ ਸ਼ਿਡਿਉਲ ਅਤੇ ਹਦਾਇਤਾਂ ਜ਼ਾਰੀ…
ਚੰਡੀਗੜ੍ਹ, 11 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਸੀਬੀਐਸਈ ਸਕੂਲਾਂ ਚ 17 ਨਵੰਬਰ ਤੋਂ 10ਵੀਂ ਜਮਾਤ ਦੀਆਂ ਪਹਿਲੀਆਂ ਪ੍ਰੀਖਿਆਵਾਂ ਤੇ 16 ਨਵੰਬਰ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ । ਜਿਸ ਲਈ ਬੋਰਡ ਵੱਲੋਂ ਪ੍ਰੈਕਟੀਕਲ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਸਕੂਲਾਂ ਨੂੰ 23 ਦਸੰਬਰ ਤਕ ਪ੍ਰੈਕਟੀਕਲ ਅਸੈਸਮੈਂਟ ਪੂਰਾ ਕਰਨਾ ਹੋਵੇਗਾ। ਇਸ ਦੌਰਾਨ ਪ੍ਰੈਕਟੀਕਲ ਕਰਵਾਉਣ ਦੇ ਨਾਲ-ਨਾਲ ਸਕੂਲਾਂ ਨੂੰ ਇਹ ਵੀ ਧਿਆਨ ਵਿਚ ਰੱਖਣਾ ਹੋਵੇਗਾ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੇ ਮੁਲਾਂਕਣ ਵਾਲੇ ਦਿਨ ਪ੍ਰੈਕਟੀਕਲ ਦੇ ਅੰਕ ਅਪਲੋਡ ਕੀਤੇ ਜਾਣ। ਸਕੂਲਾਂ ਨੂੰ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਲਈ ਸਮਾਂ ਸੀਮਾ ਦਾ ਵੀ ਧਿਆਨ ਰੱਖਣਾ ਹੋਵੇਗਾ। ਜੇਕਰ ਕਿਸੇ ਕਾਰਨ ਸਕੂਲਾਂ ਵੱਲੋਂ ਨੰਬਰ ਅਪਲੋਡ ਨਹੀਂ ਕੀਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਦੂਜੀ ਟਰਮ ਦੇ ਪ੍ਰੈਕਟੀਕਲ ਆਉਂਦੇ ਹਨ ਤਾਂ ਉਨ੍ਹਾਂ ਦੇ ਹਿਸਾਬ ਨਾਲ ਉਹ ਨੰਬਰ ਅਪਲੋਡ ਕਰ ਦਿੱਤੇ ਜਾਣਗੇ। ਜੇਕਰ ਅਜਿਹਾ ਹੈ ਤਾਂ ਉਨ੍ਰਾਂ ਨੂੰ ਬੋਰਡ ਦੁਆਰਾ ਅੰਤਿਮ ਅੰਕ ਮੰਨਿਆ ਜਾਵੇਗਾ।
ਇੰਨਾ ਹੀ ਨਹੀਂ, ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਸਬੰਧਤ ਸਕੂਲ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤਹਿਤ ਸਕੂਲ ਨੂੰ 50,000 ਰੁਪਏ ਦਾ ਜੁਰਮਾਨਾ ਵੀ ਭੁਗਤਣਾ ਪਵੇਗਾ ਤੇ ਸਕੂਲ ਦੀ ਮਾਨਤਾ ‘ਤੇ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤਹਿਤ ਬੋਰਡ ਵੱਲੋਂ ਸਬੰਧਤ ਸਕੂਲ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ।
Newsline Express