newslineexpres

Joe Rogan Podcasts You Must Listen
Home ਪਟਿਆਲ਼ਾ ਕੋਰੋਨਾ ਹੌਟਸਪੌਟ ਬਣੀ ਥਾਪਰ ਯੂਨੀਵਰਸਿਟੀ ਵਿੱਚ ਨਵੇਂ ਸਾਲ ਦੀ ਪਾਰਟੀ ਦਾ ਵੀਡੀਓ ਵਾਇਰਲ, ਲਾਪਰਵਾਹੀ ਦਾ ਅੰਦੇਸ਼ਾ

ਕੋਰੋਨਾ ਹੌਟਸਪੌਟ ਬਣੀ ਥਾਪਰ ਯੂਨੀਵਰਸਿਟੀ ਵਿੱਚ ਨਵੇਂ ਸਾਲ ਦੀ ਪਾਰਟੀ ਦਾ ਵੀਡੀਓ ਵਾਇਰਲ, ਲਾਪਰਵਾਹੀ ਦਾ ਅੰਦੇਸ਼ਾ

by Newslineexpres@1

ਪਟਿਆਲਾ, 2 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੋਰੋਨਾ ਹੌਟਸਪੌਟ ਬਣੀ ਥਾਪਰ ਯੂਨੀਵਰਸਿਟੀ ਪਟਿਆਲਾ ‘ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਥਾਪਰ ਯੂਨੀਵਰਸਿਟੀ ਵਿੱਚ ਕੋਰੋਨਾ ਦੇ 57 ਮਾਮਲੇ ਸਾਹਮਣੇ ਆਏ ਸਨ। ਇਸ ਦੇ ਬਾਵਜੂਦ ਇੱਥੇ ਨਵੇਂ ਸਾਲ ਦੀ ਪਾਰਟੀ ਹੋਈ। ਜਿਸ ‘ਚ ਵਿਦਿਆਰਥੀ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ‘ਤੇ ਨਜ਼ਰ ਆ ਰਹੇ ਹਨ। ਅਜਿਹੇ ‘ਚ ਹੁਣ ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਮੰਡਰਾਉਣ ਲੱਗਾ ਹੈ।

Related Articles

Leave a Comment