newslineexpres

Home EMPLOYEES ???? ਤਨਖਾਹਾਂ ਦੇ ਸੋਕੇ ਨੇ ਜਲ ਸਪਲਾਈ ਦੇ ਹਜ਼ਾਰਾਂ ਕਾਮਿਆਂ ਦੇ ਠੰਡੇ ਕੀਤੇ ਚੁੱਲ੍ਹੇ

???? ਤਨਖਾਹਾਂ ਦੇ ਸੋਕੇ ਨੇ ਜਲ ਸਪਲਾਈ ਦੇ ਹਜ਼ਾਰਾਂ ਕਾਮਿਆਂ ਦੇ ਠੰਡੇ ਕੀਤੇ ਚੁੱਲ੍ਹੇ

by Newslineexpres@1

???? ਤਨਖਾਹਾਂ ਦੇ ਸੋਕੇ ਨੇ ਜਲ ਸਪਲਾਈ ਦੇ ਹਜ਼ਾਰਾਂ ਕਾਮਿਆਂ ਦੇ ਠੰਡੇ ਕੀਤੇ ਚੁੱਲ੍ਹੇ

???? 22 ਮਾਰਚ ਤੋਂ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਤੇ  ਪੱਕਾ ਮੋਰਚਾ ਲਗਾ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ

     ਪਟਿਆਲਾ, 3 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕੇ ਵਾਲੇ ਹਜ਼ਾਰਾਂ ਕਾਮੇ ਪਿਛਲੇ ਤਿੰਨ ਮਹੀਨੇ ਤੋਂ ਉਜ਼ਰਤਾਂ ਨਾ ਮਿਲਣ ਕਰਕੇ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਪੰਜਾਬ ਦੀਆਂ ਹੁਸ਼ਿਆਰਪੁਰ, ਗੜਸ਼ੰਕਰ, ਤਲਵਾੜਾ, ਅਬੋਹਰ, ਫਾਜ਼ਿਲਕਾ, ਮੋਹਾਲੀ, ਕਪੂਰਥਲਾ, ਪਟਿਆਲਾ, ਅੰਮ੍ਰਿਤਸਰ, ਖੰਨਾ, ਰਾਜਪੁਰਾ, ਸੰਗਰੂਰ ਆਦਿ ਦਰਜ਼ਨਾਂ ਡਵੀਜ਼ਨਾਂ ਹਨ ਜਿੱਥੇ ਤਨਖਾਹਾਂ ਦੇ ਸੋਕੇ ਨੇ ਜਲ ਸਪਲਾਈ ਕਾਮਿਆਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਹਨ। ਜਲ ਸਪਲਾਈ ਦੇ ਸੂਤਰਾਂ ਅਨੁਸਾਰ ਪਿੱਛੇ ਤੋਂ ਗਰਾਂਟ ਨਾ ਆਉਣ ਕਾਰਨ ਇਹ ਨੌਬਤ ਆਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਮੁਲਜ਼ਮਾਂ ਦੀ ਜੱਥੇਬੰਦੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ, ਜਸਵੀਰ ਸਿੰਘ ਖੋਖਰ ਅਤੇ ਗੁਰਬਿੰਦਰ ਸਿੰਘ ਖਮਾਣੋਂ ਨੇ ਕਿਹਾ ਕਿ ਇਕ ਤਾਂ ਇਨ੍ਹਾਂ ਕਾਮਿਆਂ ਦੀਆਂ ਉਜ਼ਰਤਾਂ ਬਹੁਤ ਘੱਟ ਹਨ, ਦੂਜੇ ਪਾਸੇ ਇਹਨਾਂ ਦੀਆਂ ਘੱਟ ਉਜ਼ਰਤਾਂ ਰੋਕ ਕੇ ਇਹਨਾਂ ਨਾਲ ਵਿਭਾਗੀ ਧੱਕਾ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਧੱਕੇ ਖ਼ਿਲਾਫ਼ 22 ਮਾਰਚ ਨੂੰ ਡਿਪਟੀ ਡਾਇਰੈਕਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਉਜ਼ਰਤਾਂ ਜਾਰੀ ਹੋਣ ਤੱਕ ਲਗਾਤਾਰ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਤਰਸ ਦੇ ਅਧਾਰ ‘ਤੇ ਵਾਰਸਾਂ ਨੂੰ ਦਿੱਤੀਆਂ ਜਾਂਦੀਆਂ ਨੌਕਰੀਆਂ ਲਈ ਵੀ ਵਿਭਾਗ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਸੈਂਕੜੇ ਜਲ ਸਪਲਾਈ ਸਕੀਮਾਂ ਬਿਨਾਂ ਕਾਮਿਆਂ ਤੋਂ ਹਨ, ਪਰ ਕੋਈ ਭਰਤੀ ਵੀ  ਨਹੀਂ ਕੀਤੀ ਜਾ ਰਹੀ।

Related Articles

Leave a Comment