newslineexpres

Home Chandigarh PSEB 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ

PSEB 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ

by Newslineexpres@1

ਪੰਜਾਬ ਸਕੂਲ ਸਿੱਖਿਆ ਬੋਰਡ ਭਲਕੇ ਤੋਂ ਲਵੇਗਾ 8ਵੀਂ ਦੀਆਂ ਪ੍ਰੀਖਿਆਵਾਂ

ਮੋਹਾਲੀ, 6 ਅਪ੍ਰੈਲ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਕੂਲ ਸਿੱਖਿਆ ਬੋਰਡ  ਦੀਆਂ 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਅੱਠਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਪਹਿਲੀ ਭਾਸ਼ਾ ਪੰਜਾਬੀ, ਉਰਦੂ, ਹਿੰਦੀ ਨਾਲ ਸ਼ੁਰੂ ਹੋ ਰਹੀ ਹੈ। ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12.15 ਵਜੇ ਤੱਕ ਚੱਲੇਗੀ ਅਤੇ ਬੱਚਿਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਵੀ ਮਿਲੇਗਾ। ਇਸ ਦੇ ਨਾਲ ਹੀ ਇਹ ਪ੍ਰੀਖਿਆ 50 ਫੀਸਦੀ ਸਿਲੇਬਸ ‘ਚ ਉਦੇਸ਼ ਰੂਪ ‘ਚ ਲਈ ਜਾਵੇਗੀ ਅਤੇ ਸਮੁੱਚੇ ਸਿਲੇਬਸ ‘ਚੋਂ ਕੰਪਿਊਟਰ ਸਾਇੰਸ, ਸਿਹਤ ਅਤੇ ਸਰੀਰਕ ਸਿੱਖਿਆ, ਸਵਾਗਤ ਜੀਵਨ ਅਤੇ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪ੍ਰੈਕਟੀਕਲ ਪ੍ਰੀਖਿਆਵਾਂ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਤੇ 9 ਮਈ ਤੱਕ  ਸਕੂਲ ਪੱਧਰ ‘ਤੇ ਲਈਆਂ ਜਾਣਗੀਆਂ।

Related Articles

Leave a Comment