newslineexpres

Home Information ???? ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਵਿੱਚ ਪੜ੍ਹਦੀ ਹੈ ਪੰਜਾਬ ਦੀ ਸਰਵੋਤਮ ਜੂਨੀਅਰ ਐਡੀਟਰ (ਸੰਪਾਦਕ)

???? ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਵਿੱਚ ਪੜ੍ਹਦੀ ਹੈ ਪੰਜਾਬ ਦੀ ਸਰਵੋਤਮ ਜੂਨੀਅਰ ਐਡੀਟਰ (ਸੰਪਾਦਕ)

by Newslineexpres@1

???? ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਵਿੱਚ ਪੜ੍ਹਦੀ ਹੈ ਪੰਜਾਬ ਦੀ ਸਰਵੋਤਮ ਜੂਨੀਅਰ ਐਡੀਟਰ (ਸੰਪਾਦਕ)

???? ਈਸ਼ਾ ਵਰਮਾ ਨੇ ਜਿੱਤਿਆ ਪੰਜਾਬ ਦੀ ਸਰਵੋਤਮ ਜੂਨੀਅਰ ਐਡੀਟਰ (ਸੰਪਾਦਕ) ਦਾ ਖਿਤਾਬ

ਪਟਿਆਲਾ, 12 ਮਈ – ਨਿਊਜ਼ਲਾਈਨ ਐਕਸਪ੍ਰੈਸ – ਖ਼ਬਰ ਦਾ ਟਾਈਟਲ ਪੜ੍ਹ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ, ਪਰ ਇਹ ਸੱਚ ਹੈ ਕਿ ਇਸ ਵਾਰ ਪੰਜਾਬ ਦੀ ਬੈਸਟ ਜੂਨੀਅਰ ਐਡੀਟਰ (ਸੰਪਾਦਕ) ਦਾ ਖਿਤਾਬ ਵੀਰ ਹਕੀਕਤ ਰਾਏ ਸੀਨੀਅਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਈਸ਼ਾ ਵਰਮਾ ਨੇ ਜਿੱਤਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪ੍ਰਸਿੱਧ ਅਖਬਾਰ ਦੈਨਿਕ ਭਾਸਕਰ ਨੇ ਇੱਕ ਮੁਕਾਬਲੇ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਕਈ ਰਾਜਾਂ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਆਪਣੇ ਵਰਗ ਵਿੱਚ ਪੰਜਾਬ ਰਾਜ ਪੱਧਰ ‘ਤੇ ਵੀਰ ਹਕੀਕਤ ਰਾਏ ਸਕੂਲ ਦੀ ਸਤਵੀਂ ਜਮਾਤ ਦੀ ਵਿਦਿਆਰਥਣ ਈਸ਼ਾ ਵਰਮਾ, ਨੇ ਇਹ ਮੁਕਾਬਲਾ ਜਿੱਤਿਆ ਹੈ।
ਦੈਨਿਕ ਭਾਸਕਰ ਨੇ ਈਸ਼ਾ ਵਰਮਾ ਨੂੰ ਇਨਾਮ ਵਜੋਂ ਇੱਕ ਵਧੀਆ ਮਾਡਲ ਦੀ ਸਾਈਕਲ ਭੇਜੀ ਹੈ, ਜਿਸ ਨੂੰ ਅੱਜ ਵੀਰ ਹਕੀਕਤ ਰਾਏ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਮੈਡਮ ਨਰੇਸ਼ ਅਤੇ ਮੈਡਮ ਅਨੂ ਨੇ ਜੇਤੂ ਵਿਦਿਆਰਥੀ ਈਸ਼ਾ ਵਰਮਾ ਨੂੰ ਸੌਂਪਿਆ ਅਤੇ ਉਸਨੂੰ ਸ਼ੁਭਕਾਮਨਾ ਦਿੰਦਿਆਂ ਹੋਰ ਤਰੱਕੀ ਕਰਨ ਦੇ ਨਾਲ ਸਫ਼ਲ ਜ਼ਿੰਦਗੀ ਲਈ ਆਸ਼ੀਰਵਾਦ ਦਿੱਤਾ। ਇਸਦੇ ਨਾਲ ਹੀ ਸਕੂਲ ਦੇ ਹੋਰ ਅਧਿਆਪਕਾਂ ਅਤੇ ਸਟਾਫ਼ ਨੇ ਵੀ ਮਾਣ ਮਹਿਸੂਸ ਕਰਦਿਆਂ ਈਸ਼ਾ ਵਰਮਾ ਨੂੰ ਵਧਾਈ ਦਿੱਤੀ।
ਇਸ ਮੌਕੇ ਈਸ਼ਾ ਵਰਮਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਣ ਮਹਿਸੂਸ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ, ਮੈਡਮ ਨਰੇਸ਼ ਤੇ ਮੈਡਮ ਅਨੁ ਪੰਜਾਬ ਦੀ ਸਰਵੋਤਮ ਜੂਨੀਅਰ ਐਡੀਟਰ (ਸੰਪਾਦਕ) ਚੁੰਨੀ ਗਈ ਵਿਦਿਆਰਥਣ ਈਸ਼ਾ ਵਰਮਾ ਨੂੰ ਸਨਮਾਨਿਤ ਕਰਦੇ ਹੋਏ।

Related Articles

Leave a Comment