newslineexpres

Home Article ???? ਸਰਕਾਰਾਂ ਦੀ ਅਣਗਹਿਲੀ ਕਾਰਨ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਪਟਿਆਲਾ ਦੀ ਰਜਿੰਦਰਾ ਝੀਲ ਦੇ ਆਨੰਦ ਤੋਂ ਪਟਿਆਲਵੀ ਵਾਂਝੇ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

???? ਸਰਕਾਰਾਂ ਦੀ ਅਣਗਹਿਲੀ ਕਾਰਨ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਪਟਿਆਲਾ ਦੀ ਰਜਿੰਦਰਾ ਝੀਲ ਦੇ ਆਨੰਦ ਤੋਂ ਪਟਿਆਲਵੀ ਵਾਂਝੇ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

by Newslineexpres@1

???? ਸਰਕਾਰਾਂ ਦੀ ਅਣਗਹਿਲੀ ਕਾਰਨ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਪਟਿਆਲਾ ਦੀ ਰਜਿੰਦਰਾ ਝੀਲ ਦੇ ਆਨੰਦ ਤੋਂ ਪਟਿਆਲਵੀ ਵਾਂਝੇ : ਐਡਵੋਕੇਟ ਪ੍ਰਭਜੀਤ ਪਾਲ ਸਿੰਘ

????ਬਰਸਾਤੀ ਸੀਜਨ ਦੌਰਾਨ ਝੀਲ ਵਿਚ ਖੜ੍ਹਾ ਪਾਣੀ ਡੇਂਗੂ ਸਮੇਤ ਕਈ ਬਿਮਾਰੀਆਂ ਦਾ ਬਣ ਸਕਦਾ ਹੈ ਕਾਰਣ ; ਸਰਕਾਰ ਤੇ ਅਧਿਕਾਰੀ ਧਿਆਨ ਦੇਣ

ਪਟਿਆਲਾ, 19 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਰਕਾਰਾਂ ਦੀ  ਅਣਗਿਹਲੀ ਕਾਰਨ ਅੱਜ ਪਟਿਆਲਾ ਦੀ ਪ੍ਰਸਿੱਧ  ਝੀਲ ਭਿਅੰਕਰ ਬਿਮਾਰੀਆਂ ਦਾ ਕਾਰਣ ਬਣਦੀ ਦਿਖਾਈ ਦੇ ਰਹੀ ਹੈ। ਕਈ ਦਹਾਕਿਆਂ ਤੋਂ ਬੰਦ ਪਈ ਰਜਿੰਦਰਾ ਝੀਲ ਹਰ ਵਾਰ ਚੋਣਾਂ ਦੇ ਦਿਨਾਂ ਵਿੱਚ ਅਹਿਮ ਵਾਦਾ ਤਾਂ ਬਣਦੀ ਹੈ ਪਰ ਵੋਟਾਂ ਤੋਂ ਬਾਅਦ ਸਾਰੇ ਵਾਅਦੇ ਹਵਾ ਹੋ ਜਾਂਦੇ ਹਨ। ਬੀਤੇ ਸਮੇਂ ਵਿੱਚ ਲੋਕਾਂ ਨੂੰ ਉਸ ਵੇਲੇ ਸੁੱਖ ਦਾ ਸਾਹ ਦਹਾਕਿਆਂ ਬਾਅਦ ਆਇਆ ਜਦੋਂ ਕੈਪਟਨ ਸਰਕਾਰ ਨੇ ਝੀਲ ਨੂੰ ਚਲਾਉਣ ਦਾ ਕੰਮ ਸ਼ੁਰੂ ਕੀਤਾ, ਪਰ ਅਧਿਕਾਰੀਆਂ ਦੀ ਬੇਰੁੱਖੀ ਕਾਰਨ ਕਈ ਲੱਖ ਰੁੱਪਏ ਖ਼ਰਚ ਕਰ ਕੇ ਵੀ ਕੰਮ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ। ਹੋਲੀ ਹੋਲੀ ਦੁਬਾਰਾ ਝੀਲ ਦੀ ਹਾਲਤ ਪਹਿਲਾਂ ਵਰਗੀ ਖ਼ਸਤਾ ਹੋ ਗਈ ਹੈ। 

   ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਸਮਾਜ ਸੇਵੀ ਸ਼ਖ਼ਸੀਅਤ ਅਤੇ ਵਕੀਲ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਵਕੀਲਾਂ ਐਡਵੋਕੇਟ ਗੁਰਿੰਦਰ ਸਿੰਘ, ਐਡਵੋਕੇਟ ਵਿਕਰਮਜੀਤ ਸਿੰਘ, ਐਡਵੋਕੇਟ ਨਿਰਮਲ ਸਿੰਘ, ਐਡਵੋਕੇਟ ਜਤਿੰਦਰ ਸਿੰਘ, ਐਡਵੋਕੇਟ ਕਰਨ, ਐਡਵੋਕੇਟ ਸ਼ੁੱਭਮ ਜ਼ਿੰਦਲ ਅਤੇ ਗੁਰਿੰਦਰ ਸਿੰਘ ਹੋਰਾਂ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨੂੰ ਦੱਸਿਆ ਕਿ ਲੱਖਾਂ ਰੁਪਏ ਦੇ ਕੀਮਤੀ ਪੌਦੇ ਅਤੇ ਘਾਹ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸੁੱਕਦੇ ਜਾ ਰਹੇ ਹਨ, ਫੁਆਰੇ ਖਰਾਬ ਹੋ ਚੁੱਕੇ ਹਨ, ਝੀਲ ਵਿਚਲਾ ਪਾਣੀ ਕਾਈ ਤੇ ਬੂਟੀ ਨਾਲ ਭਰ ਚੁੱਕਾ ਹੈ ਅਤੇ ਪਲਾਸਟਿਕ ਦੇ ਲਿਫਾਫੇ ਤੇ ਹੋਰ ਗੰਦਲੀਆਂ ਵਸਤੂਆਂ ਨਾਲ ਝੀਲ ਵੀ ਗੰਦੀ ਬਣ ਗਈ ਹੈ। ਹੁਣ ਇਹ ਸਰਕਾਰ ਲਈ  ਚਿੱਟਾ ਹਾਥੀ ਬਣ ਚੁੱਕੀ ਹੈ। ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਗਏ ਹਨ ਜਦਕਿ ਝੀਲ ਦੇ ਇਕ ਪਾਸੇ ਇਤਿਹਾਸਿਕ ਕਾਲੀ ਮਾਤਾ ਮੰਦਰ ਹੈ ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਆਂਉਦੇ ਹਨ ਅਤੇ ਦੂਸਰੇ ਪਾਸੇ ਜਿਲ੍ਹਾ ਕੋਰਟ ਕੰਪਲੈਕਸ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਇਸ ਕੰਪਲੈਕਸ ਦੇ ਵਕੀਲ ਸਹਿਬਾਨਾਂ ਦੇ ਚੈਂਬਰ ਬਿਲਕੁਲ ਝੀਲ ਦੇ ਨਾਲ ਹੋਣ ਕਰਕੇ ਖੜੇ ਪਾਣੀ ਦੀ ਬਦਬੂ ਚੈਂਬਰਾਂ ਵਿਚ ਆਉਣ ਲੱਗ ਗਈ ਹੈ। ਝੀਲ ਦੇ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਹੋਇਆ ਹੈ ਜਿਸਦੇ ਸਾਹਮਣੇ ਇੱਕ ਵੱਡਾ ਸ਼ੌਪਿੰਗ ਮਾਲ ਹੈ ਜਿੱਥੇ ਦੂਰੋਂ ਨੇੜਿਉਂ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਜਾਂਦੇ ਹਨ। 

   ਸ਼ਹਿਰ ਦੇ ਮੁੱਖ ਸਥਾਨ ਮਾਲ ਰੋਡ ‘ਤੇ ਹੋਣ ਕਾਰਨ ਜਿੱਥੇ ਝੀਲ ਲੋਕਾਂ ਦੀ ਚੰਗੀ ਸੈਰਗਾਹ ਅਤੇ ਖੂਬਸੂਰਤ ਪਿਕਨਿਕ ਸਥਾਨ ਬਣ ਸਕਦੀ ਸੀ, ਉਥੇ ਹੀ ਇਸਦੇ ਉਲਟ ਸਰਕਾਰ ਦੀ ਅਣਦੇਖੀ ਕਾਰਨ ਇਹੀ ਝੀਲ ਲੋਕਾਂ ਦੀ ਬਿਮਾਰੀ ਦਾ ਕਾਰਨ ਬਣਦੀ ਦਿਖਾਈ ਦੇ ਰਹੀ ਹੈ। ਲੰਬੇ ਸਮੇਂ ਤੋਂ ਖੜ੍ਹਾ ਪਾਣੀ, ਉਸ ਵਿੱਚ ਜੰਮੀ ਹੋਈ ਕਾਈ ਤੇ ਹੋਰ ਬੂਟੀ ਕਾਰਨ ਬਦਬੂ ਆਉਣ ਲੱਗ ਪਈ ਹੈ। ਜੇਕਰ ਜਲਦੀ ਹੀ ਪਾਣੀ ਦੀ ਸਫਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਬਰਸਾਤੀ ਸੀਜ਼ਨ ਵਿਚ ਡੇਂਗੂ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। 

   ਸਰਕਾਰਾਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਚੰਗੀ ਸਿਹਤ ਲਈ ਅਤੇ ਸ਼ਹਿਰ ਦੀ ਸੁੰਦਰਤਾ ਲਈ ਜਲਦ ਤੋਂ ਜਲਦ ਝੀਲ ਦੀ ਸਫਾਈ ਕਰਵਾ ਕੇ ਇਸਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਝੀਲ ਦਾ ਅਤੇ ਬੋਟਿੰਗ ਆਦਿ ਦਾ ਆਨੰਦ ਲੈ ਸਕਣ ਤੇ ਸ਼ਹਿਰ ਦਾ ਦਿਲ ਜਾਣੀ ਜਾਂਦੀ ਝੀਲ ਦੁਬਾਰਾ ਲੋਕਾਂ  ਦੇ ਦਿਲਾਂ ਨੂੰ ਤਰੋਤਾਜ਼ਾ ਕਰ ਸਕੇ।  *Newsline Express*

ਸਰਕਾਰ ਦੀ ਬੇਰੁਖੀ ਤੇ ਲਾਪਰਵਾਹੀ ਕਾਰਨ ਗੰਦਗੀ ਨਾਲ ਭਰੀ ਪਟਿਆਲਾ ਦੀ ਰਜਿੰਦਰ ਝੀਲ
ਪਟਿਆਲਾ ਦੇ ਵਕੀਲ ਰਾਜਿੰਦਰਾ ਝੀਲ ਦੇ ਗੰਦੇ ਹੋਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ

*Newsline Express*

Related Articles

Leave a Comment