newslineexpres

Joe Rogan Podcasts You Must Listen
Home Latest News ???? ਸਾਜ਼ ਔਰ ਆਵਾਜ਼ ਕਲੱਬ (ਰਜਿ.) ਵੱਲੋਂ ਮੁਹੰਮਦ ਰਫੀ ਸਾਹਿਬ ਦੀ ਯਾਦ ਵਿੱਚ ਹੋਣ ਵਾਲੇ ਸੰਗੀਤ ਗਾਇਨ ਮੁਕਾਬਲੇ ਲਈ ਅਡੀਸ਼ਨ ਸੰਪਨ

???? ਸਾਜ਼ ਔਰ ਆਵਾਜ਼ ਕਲੱਬ (ਰਜਿ.) ਵੱਲੋਂ ਮੁਹੰਮਦ ਰਫੀ ਸਾਹਿਬ ਦੀ ਯਾਦ ਵਿੱਚ ਹੋਣ ਵਾਲੇ ਸੰਗੀਤ ਗਾਇਨ ਮੁਕਾਬਲੇ ਲਈ ਅਡੀਸ਼ਨ ਸੰਪਨ

by Newslineexpres@1
ਫੋਟੋ ਕੈਪਸਨ : ”ਸਾਜ਼ ਔਰ ਆਵਾਜ਼ ਕਲੱਬ (ਰਜਿ:) ਦੇ ਪ੍ਰਧਾਨ ਆਰ.ਕੇ.ਬਾਲੀ ਅਤੇ ਰਾਜ ਕੁਮਾਰ ਦਾ ਸਨਮਾਨ ਕਰਦੇ ਹੋਏ ਐਨ.ਆਈ.ਐਸ ਪਟਿਆਲਾ ਦੇ ਡਾਇਰੈਕਟਰ ਕਰਨਲ ਰਾਜ ਸਿੰਘ ਬਿਸ਼ਨੋਈ।

???? ਸਾਜ਼ ਔਰ ਆਵਾਜ਼ ਕਲੱਬ (ਰਜਿ.) ਵੱਲੋਂ ਮੁਹੰਮਦ ਰਫੀ ਸਾਹਿਬ ਦੀ ਯਾਦ ਵਿੱਚ ਹੋਣ ਵਾਲੇ ਸੰਗੀਤ ਗਾਇਨ ਮੁਕਾਬਲੇ ਲਈ ਅਡੀਸ਼ਨ ਸੰਪਨ

???? 31 ਜੁਲਾਈ ਨੂੰ ਹੋਣਗੇ ਫਾਈਨਲ ਮੁਕਾਬਲੇ

ਪਟਿਆਲਾ, 19 ਮਈ – ਮਹੀਪਾਲ / ਨਿਊਜ਼ਲਾਈਨ ਐਕਸਪ੍ਰੈਸ – “ਸਾਜ਼ ਔਰ ਆਵਾਜ਼ ਕਲੱਬ (ਰਜਿ.)” ਪਟਿਆਲਾ ਵੱਲੋਂ ਆਉਣ ਵਾਲੀ 31 ਜੁਲਾਈ ਨੂੰ ਸੰਗੀਤ ਸਮਰਾਟ ਸਵ: ਮੁਹੰਮਦ ਰਫੀ ਸਾਹਿਬ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸੰਗੀਤ ਗਾਇਨ ਮੁਕਾਬਲੇ ਲਈ ਅਡੀਸ਼ਨ ਪੂਰਾ ਹੋ ਗਿਆ ਹੈ। ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਏ ਐਡੀਸ਼ਨ ਵਿੱਚ ਦਿੱਲੀ, ਕਰਨਾਲ, ਅੰਬਾਲਾ, ਨੰਗਲ, ਚੰਡੀਗਡ਼੍ਹ, ਹੁਸ਼ਿਆਰਪੁਰ, ਪਟਿਆਲਾ, ਜ਼ੀਰਕਪੁਰ, ਮੋਹਾਲੀ ਆਦਿ ਵੱੱਖ ਵੱਖ ਸ਼ਹਿਰਾਂ ਤੋਂ ਲਗਭਗ 50 ਗਾਇਕ  ਕਲਾਕਾਰਾਂ ਨੇ ਹਿੱਸਾ ਲਿਆ। ਸੰਗੀਤ ਦੇ ਮਾਹਿਰਾਂ ਦੀਪਕ ਸ਼ਰਮਾ ਅਤੇ ਸਨੀ ਹੰਸ ਦੀ ਹਾਜ਼ਰੀ ਵਿੱਚ ਕਿਤੇ ਗਏ ਸਿਲੈਕਸ਼ਨ ਦੇ ਆਧਾਰ ‘ਤੇ 24 ਗਾਇਕ ਕਲਾਕਾਰਾਂ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਸਾਜ਼ ਔਰ ਆਵਾਜ਼ ਕਲੱਬ ਦੇ ਪ੍ਰਧਾਨ ਆਰ.ਕੇ.ਬਾਲੀ ਨੇ ਆਏ ਗਾਇਕ ਕਲਾਕਾਰਾਂ ਅਤੇੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇੇਜ ਸਕੱੱਤਰ ਦੀ ਭੂਮਿਕਾ ਰਾਜ ਕੁਮਾਰ ਨੇ ਸੁੁਚਜੇੇ ਢੰਗ ਨਾਲ ਨਿਭਾਈ। ਪ੍ਰੈੱਸ ਸਕੱਤਰ ਜਗਪ੍ਰੀਤ ਮਹਾਜਨ ਨੇ ਦੱਸਿਆ ਕਿ ਕਲੱਬ ਵੱਲੋਂ ਫਾਈਨਲ ਮੁਕਾਬਲੇ ਵਿੱਚ ਜੇਤੂ ਗਾਇਕਾਂ ਨੂੰ ਪੁਰਸਕਾਰਾਂ ਨਾਲ ਨਵਾਜਿਆ ਜਾਵੇਗਾ।

Related Articles

Leave a Comment