???? ਪਟਿਆਲਾ-2 ਤੋਂ ਆਪ ਵਿਧਾਇਕ ਡਾ. ਬਲਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਬੇਟੇ ਨੂੰ ਸਜਾ
????ਡਾ ਬਲਵੀਰ, ਪਤਨੀ ਰੁਪਿੰਦਰ ਕੌਰ ਤੇ ਪੁੱਤਰ ਰਾਹੁਲ ਨੂੰ ਰੋਪੜ ਦੀ ਅਦਾਲਤ ਨੇ ਸੁਣਾਈ ਤਿੰਨ ਤਿੰਨ ਸਾਲ ਦੀ ਸਜ਼ਾ
Newsline Express
ਪਟਿਆਲਾ/ਰੋਪੜ, 23 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਵੀਰ ਸਿੰਘ, ਪਤਨੀ ਰੁਪਿੰਦਰ ਕੌਰ ਤੇ ਪੁੱਤਰ ਰਾਹੁਲ ਨੂੰ ਰੋਪੜ ਦੀ ਅਦਾਲਤ ਨੇ ਤਿੰਨ ਤਿੰਨ ਸਾਲ ਦੀ ਕੈਦ ਅਤੇ 16000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਇੱਕ ਪੁਰਾਣੇ ਜ਼ਮੀਨੀ ਵਿਵਾਦ ਦੇ ਕੇਸ ਵਿੱਚ ਸੁਣਾਈ ਗਈ ਹੈ। ਇਹ ਵਿਵਾਦ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਕਾਫੀ ਪਹਿਲਾਂ ਦਾ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਅਦਾਲਤ ਵੱਲੋ ਡਾ.ਬਲਬੀਰ, ਉਨ੍ਹਾਂ ਦੀ ਪਤਨੀ ਤੇ ਬੇਟੇ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਸਾਰਿਆਂ ਦੀ ਜਮਾਨਤ ਵੀ ਮਨਜ਼ੂਰ ਕਰ ਲਈ ਗਈ ਹੈ।