newslineexpres

Joe Rogan Podcasts You Must Listen
Home kissan ????ਪਟਿਆਲਾ ਪ੍ਰਸ਼ਾਸਨ ਨੇ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਕੀਤੀ ਖਿਚਾਈ ਅਤੇ ਦਿੱਤੇ ਜ਼ਰੂਰੀ ਨਿਰਦੇਸ਼

????ਪਟਿਆਲਾ ਪ੍ਰਸ਼ਾਸਨ ਨੇ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਕੀਤੀ ਖਿਚਾਈ ਅਤੇ ਦਿੱਤੇ ਜ਼ਰੂਰੀ ਨਿਰਦੇਸ਼

by Newslineexpres@1

???? ਮਾਮਲਾ ਮਾਲ ਰੋਡ ਉਤੇ ਪਏ ਡੂੰਘੇ ਜਾਨਲੇਵਾ ਟੋਏ ਅਤੇ ਟੁੱਟੀ ਤੇ ਧੱਸ ਰਹੀ ਸੜਕ ਦਾ

???? ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੀ ਵੈੱਬਸਾਈਟ ਅਤੇ ਫੇਸਬੁੱਕ ਪੇਜ ਉਤੇ ਲੱਗੀ ਖ਼ਬਰ ਦਾ ਅਸਰ

???? ਨਿਊਜ਼ਲਾਈਨ ਐਕਸਪ੍ਰੈਸ ਦੀ ਖ਼ਬਰ ਦੇ ਤੁਰੰਤ ਬਾਅਦ ਪ੍ਰਸ਼ਾਸ਼ਨ ਨੇ ਲਿਆ ਸਖ਼ਤ ਐਕਸ਼ਨ

????ਪਟਿਆਲਾ ਪ੍ਰਸ਼ਾਸਨ ਨੇ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਕੀਤੀ ਖਿਚਾਈ ਅਤੇ ਦਿੱਤੇ ਜ਼ਰੂਰੀ ਨਿਰਦੇਸ਼

ਪਟਿਆਲਾ, 7 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਹਿਰ ਦੀ ਸਭ ਤੋਂ ਵੱਧ ਭੀੜ ਭਾੜ ਵਾਲੀ ਮਾਲ ਰੋਡ ‘ਤੇ 19 ਨੰਬਰ ਫਾਟਕ ਦੇ ਬਿਲਕੁਲ ਨੇੜੇ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਪਾਇਪ ਲਾਈਨ ਬਿਛਾਉਣ ਲਈ ਸੜਕ ਪੁੱਟੀ ਗਈ ਸੀ ਅਤੇ ਕੰਮ ਅੱਧ ਵਿਚਾਲੇ ਛੱਡ ਦੇਣ ਕਾਰਨ ਲੋਕਾਂ ਦੇ ਜੀ ਦਾ ਜੰਜਾਲ ਬਣ ਚੁੱਕਿਆ ਸੀ, ਕਿਸੇ ਵੀ ਵੇਲੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਇਸ ਸੰਬੰਧੀ ਲੋਕ ਹਿਤ ਵਿਚ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਸਥਾਨਕ 19 ਨੰਬਰ ਫਾਟਕ ਇਲਾਕੇ ਦੇ ਟੈਕਸੀ ਚਾਲਕਾਂ ਦੀ ਐਸੋਸੀਏਸ਼ਨ ਨੇ ਪ੍ਰਮੁੱਖਤਾ ਨਾਲ ਉਕਤ ਮਾਮਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੀ ਵੈੱਬਸਾਈਟ ਅਤੇ ਫੇਸਬੁੱਕ ਪੇਜ ਉਤੇ ਖ਼ਬਰ ਪ੍ਰਮੁੱਖਤਾ ਨਾਲ ਲਗਾਈ ਗਈ। ਇਸਦਾ ਅਸਰ ਇਹ ਹੋਇਆ ਕਿ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸਖ਼ਤ ਐਕਸ਼ਨ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਨੇ ਸਖ਼ਤੀ ਨਾਲ ਸੰਬੰਧਤ ਅਧਿਕਾਰੀਆਂ ਨੂੰ ਉਕਤ ਸਮੱਸਿਆ ਦਾ ਫੌਰੀ ਹੱਲ ਕਰਨ ਦੇ ਆਦੇਸ਼ ਦੇ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। 

   ਸੰਬੰਧਤ ਅਧਿਕਾਰੀਆਂ ਵੱਲੋਂ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਲੋਕ ਨਿਰਮਾਣ ਵਿਭਾਗ ਭੂ ਤੇ ਮ ਸ਼ਾਖਾ, ਪਟਿਆਲਾ   ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਪੱਤਰ ਲਿੱਖ ਕੇ ਆਦੇਸ਼ ਦਿੱਤੇ ਕਿ ਰੇਲਵੇ ਫਾਟਕ ਨੇੜੇ ਤੇ ਕੈਪੀਟਲ ਸਿਨੇਮਾ ਦੇ ਸਾਹਮਣੇ ਸੀ.ਐਨ.ਜੀ ਗੈਸ ਪਾਈਪ ਲਾਈਨ ਵਿਛਾਉਣ ਲਈ ਖੋਦੇ ਗਏ ਖੱਡੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਜੋ ਮੌਕੇ ਉਤੇ ਗੈਸ ਪਾਈਪ ਲਾਈਨਾਂ ਪਈਆਂ ਹਨ ਉਨ੍ਹਾਂ ਨੂੰ ਪਾਸੇ ਕੀਤਾ ਜਾਵੇ ਅਤੇ ਜਿਨ੍ਹਾਂ ਪਾਈਪ ਲਾਈਨ ਦੇ ਮੂੰਹ ਖੋਲ੍ਹੇ ਹੋਏ ਹਨ ਉਨ੍ਹਾਂ ਦੇ ਮੂੰਹ ਬੰਦ ਕੀਤੇ ਜਾਣ।

  ਪੱਤਰ ਵਿੱਚ ਲਿਖੇ ਮੈਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਟੋਰੰਟ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਜੰਗਲਾਤ ਮਹਿਕਮੇ ਤੋਂ ਮੰਨਜ਼ੂਰੀ ਨਾ ਮਿਲਣ ਕਾਰਨ ਇਹ ਖੱਡਾ ਬਿਨਾ ਬੰਦ ਕੀਤੇ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਵੀ ਘਟਨਾ / ਦੁਰਘਟਨਾ ਵਾਪਰ ਸਕਦੀ ਸੀ। 

   ਪੱਤਰ ਵਿੱਚ ਉਕਤ ਕੰਪਨੀ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਸ ਕਾਰਨ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਕੰਪਨੀ ਹੋਵੇਗੀ ਅਤੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

   ਜ਼ਿਕਰਯੋਗ ਹੈ ਕਿ ਸ਼ਾਮ ਤੋਂ ਪਹਿਲਾਂ ਹੀ ਸਰਕਾਰੀ ਨਿਰਦੇਸ਼ਾਂ ਉਤੇ ਲਗਭਗ ਇੱਕ ਸਾਲ ਪਹਿਲਾਂ ਤੋਂ ਛੱਡੇ ਗਏ ਖੱਡੇ ਬੰਦ ਕਰਨ ਲਈ ਜੇਸੀਬੀ ਮਸ਼ੀਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ।

   ਪਟਿਆਲਾ ਪ੍ਰਸ਼ਾਸਨ ਵਲੋਂ ਬਹੁਤ ਤੇਜੀ ਨਾਲ ਲਏ ਐਕਸ਼ਨ ਤੇ ਕੀਤੀ ਗਈ ਕਾਰਵਾਈ ਸੰਬੰਧੀ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਸਮਾਜ ਸੇਵਕ ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ 19 ਨੰਬਰ ਫਾਟਕ ਦੇ ਨੇੜੇ ਸਥਿਤ ਟੈਕਸੀ ਡਰਾਈਵਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਦੀ ਪੁਰਜ਼ੋਰ ਪ੍ਰਸੰਸਾ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇਹ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਨਾਲ ਲੋਕਾਂ ਦੀ ਜਾਨ ਜੋਖਿਮ ਵਿਚ ਪੈਣ ਤੋਂ ਬੱਚ ਗਈ ਹੈ ਅਤੇ ਕੋਈ ਵੱਡਾ ਹਾਦਸਾ ਹੋਣੋਂ ਬੱਚ ਗਿਆ ਹੈ। *Newsline Express*

Related Articles

Leave a Comment