newslineexpres

Joe Rogan Podcasts You Must Listen
Home Latest News ???? ਪੀ.ਆਰ.ਟੀ.ਸੀ. ਦੀ ਸੁਪਰ ਲਗਜ਼ਰੀ ਬੱਸ ਨਵੀਂ ਦਿੱਲੀ ਹਵਾਈ ਅੱਡੇ ਲਈ ਪਟਿਆਲਾ ਤੋਂ ਅੱਜ  (15 ਜੂਨ ਨੂੰ) ਸ਼ਾਮ 4 ਵਜੇ ਹੋਵੇਗੀ ਰਵਾਨਾ : ਪੂਨਮਦੀਪ ਕੌਰ

???? ਪੀ.ਆਰ.ਟੀ.ਸੀ. ਦੀ ਸੁਪਰ ਲਗਜ਼ਰੀ ਬੱਸ ਨਵੀਂ ਦਿੱਲੀ ਹਵਾਈ ਅੱਡੇ ਲਈ ਪਟਿਆਲਾ ਤੋਂ ਅੱਜ  (15 ਜੂਨ ਨੂੰ) ਸ਼ਾਮ 4 ਵਜੇ ਹੋਵੇਗੀ ਰਵਾਨਾ : ਪੂਨਮਦੀਪ ਕੌਰ

by Newslineexpres@1

???? ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿਖੇ ਦੇਣਗੇ ਹਰੀ ਝੰਡੀ

???? ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿਖੇ ਦੇਣਗੇ ਹਰੀ ਝੰਡੀ

   ਪਟਿਆਲਾ, 14 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਪੰਜਾਬ ਦੇ ਮੁੱਖ ਮੰਤਰੀ ਬਣਨ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਨਵੀਂ ਦਿੱਲੀ ਹਵਾਈ ਅੱਡੇ ਲਈ ਅੱਜ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਤਹਿਤ ਪਟਿਆਲਾ ਬੱਸ ਅੱਡੇ ਤੋਂ ਵੀ ਪਹਿਲੇ ਦਿਨ ਸ਼ਾਮ 4 ਵਜੇ ਇੱਕ ਬੱਸ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਹੋਵੇਗੀ। ਜਦੋਂਕਿ 16 ਜੂਨ ਤੋਂ ਰੋਜ਼ਾਨਾ ਦੁਪਹਿਰ 12.40 ਵਜੇ ਅਤੇ ਦੂਜੀ ਬੱਸ ਸ਼ਾਮ 4 ਵਜੇ ਨਵੀਂ ਦਿੱਲੀ ਹਵਾਈ ਅੱਡੇ ਲਈ ਜਾਵੇਗੀ। ਇਨ੍ਹਾਂ ਬੱਸਾਂ ਦਾ ਕਿਰਾਇਆ ਪਟਿਆਲਾ ਤੋਂ 835 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਪੈਪਸੂ ਆਨਲਾਈਨ ਡਾਟ ਕਾਮ ਵੈੱਬਸਾਈਟ ਤੋਂ ਕਰਵਾਈ ਜਾ ਸਕੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਅੱਗੇ ਦੱਸਿਆ ਕਿ ਦੁਪਹਿਰ 12.40 ਵਜੇ ਪਟਿਆਲਾ ਤੋਂ ਜਾਣ ਵਾਲੀ ਬੱਸ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸ਼ਾਮ 06.40 ਵਜੇ ਪੁੱਜ ਜਾਵੇਗੀ ਅਤੇ ਇਹ ਉੱਥੋਂ ਸਵੇਰੇ 01.30 ਵਜੇ ਪਟਿਆਲਾ ਲਈ ਚੱਲੇਗੀ। ਜਦੋਂਕਿ ਸ਼ਾਮ 4.00 ਵਜੇ ਪਟਿਆਲਾ ਤੋਂ ਚੱਲਣ ਵਾਲੀ ਦੂਜੀ ਬੱਸ ਰਾਤ 10.00 ਵਜੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪੁੱਜੇਗੀ ਅਤੇ ਉੱਥੋਂ ਅਗਲੀ ਸਵੇਰ 06.00 ਵਜੇ ਵਾਪਸੀ ਲਈ ਰਵਾਨਾ ਹੋਵੇਗੀ।
ਐਮ.ਡੀ. ਪੂਨਮਦੀਪ ਕੌਰ p ਨੇ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।     *Newsline Express*


Related Articles

Leave a Comment