newslineexpres

Joe Rogan Podcasts You Must Listen
Home Latest News ???? ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਮੁਸਲਿਮ ਕੱਟੜਪੰਥੀਆਂ ਨੂੰ ਵੀ ਬੇ-ਰਹਿਮ ਸਜ਼ਾ ਦਿੱਤੀ ਜਾਵੇ : ਪਵਨ ਗੁਪਤਾ

???? ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਮੁਸਲਿਮ ਕੱਟੜਪੰਥੀਆਂ ਨੂੰ ਵੀ ਬੇ-ਰਹਿਮ ਸਜ਼ਾ ਦਿੱਤੀ ਜਾਵੇ : ਪਵਨ ਗੁਪਤਾ

by Newslineexpres@1

???? ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਮੁਸਲਿਮ ਕੱਟੜਪੰਥੀਆਂ ਨੂੰ ਵੀ ਬੇ-ਰਹਿਮ ਸਜ਼ਾ ਦਿੱਤੀ ਜਾਵੇ : ਪਵਨ ਗੁਪਤਾ

ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ, ਸ਼ਿਵ ਸੈਨਾ ਹਿੰਦੁਸਤਾਨ

???? ਮੁਸਲਿਮ ਕੱਟੜਵਾਦ ਦੇ ਨਾਂ ‘ਤੇ ਹਿੰਦੂਆਂ ਦੀ ਹੱਤਿਆ ਦੇਸ਼ ਅਤੇ ਸਮਾਜ ਲਈ ਵੱਡਾ ਖ਼ਤਰਾ : ਸ਼ਿਵ ਸੈਨਾ ਹਿੰਦੁਸਤਾਨ

???? ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ : ਗੁਪਤਾ

   ਪਟਿਆਲਾ, 30 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਸ਼ਿਵ ਸੈਨਾ ਹਿੰਦੁਸਤਾਨ ਨੇ ਰਾਜਸਥਾਨ ਦੇ ਉਦੈਪੁਰ ਵਿੱਚ ਮੁਸਲਿਮ ਕੱਟੜਪੰਥੀਆਂ ਮੁਹੰਮਦ ਅਤੇ ਰਿਆਦ ਵੱਲੋਂ ਕਨ੍ਹਈਆ ਲਾਲ ਦਾ ਗਲਾ ਵੱਢ ਕੇ ਕੀਤੇ ਜ਼ਾਲਿਮਾਨਾ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ। ਕਨ੍ਹਈਆ ਲਾਲ ਦਾ ਕਤਲ ਇੱਕ ਮੁਸਲਿਮ ਕੱਟੜਪੰਥੀ ਨੇ ਸਿਰਫ਼ ਇਸ ਲਈ ਕੀਤਾ ਸੀ ਕਿਉਂਕਿ ਉਸਨੇ ਆਪਣੇ ਮੋਬਾਈਲ ‘ਤੇ ਨੂਪੁਰ ਸ਼ਰਮਾ ਦਾ ਸਟੇਟਸ ਪਾ ਦਿੱਤਾ ਸੀ। ਇਸ ਬੇਰਹਿਮ ਕਤਲੇਆਮ ‘ਤੇ ਭੜਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਬਹੁਤ ਗੁੱਸੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਨਾਲ ਮੁਸਲਿਮ ਕੱਟੜਪੰਥੀਆਂ ਵੱਲੋਂ ਇਸ ਕਤਲੇਆਮ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਕੇ ਦਹਿਸ਼ਤ ਫੈਲਾਈ ਗਈ ਹੈ, ਉਸ ਤੋਂ ਜਾਪਦਾ ਹੈ ਕਿ ਉਹ ਹਿੰਦੂ ਸਮਾਜ ਨੂੰ ਆਈ.ਐਸ.ਆਈ.ਐਸ ਦੀ ਤਰਜ਼ ‘ਤੇ ਡਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਾਨੂੰਨ ਦਾ ਰਾਜ ਹੈ ਨਾ ਕਿ ਤਾਲਿਬਾਨ ਦਾ ਰਾਜ। ਇਨ੍ਹਾਂ ਕਿਹਾ ਕਿ ਜਿਸ ਵਹਿਸ਼ੀ ਤਰੀਕੇ ਨਾਲ ਇਹ ਹੱਤਿਆਵਾਂ ਕੀਤੀਆਂ ਗਈਆਂ ਹਨ, ਉਸ ਨੂੰ ਦੇਖਦੇ ਹੋਏ ਹੁਣ ਭਾਰਤ ਸਰਕਾਰ ਨੂੰ ਕੱਟੜਵਾਦੀ, ਮੁਸਲਿਮਪੰਥੀ ਦਹਿਸ਼ਤਗਰਦ ਸੋਚ ਵਾਲੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਪਵੇਗੀ ਤਾਂ ਜੋ ਦੇਸ਼ ਵਿੱਚ ਕਾਨੂੰਨ ਦਾ ਰਾਜ ਕਾਇਮ ਰੱਖਿਆ ਜਾ ਸਕੇ।
ਪਵਨ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਕੱਟੜਪੰਥੀਆਂ ਨੇ ਭਾਜਪਾ ਦੀ ਸਾਬਕਾ ਪ੍ਰਵਕਤਾ ਨੂਪੁਰ ਸ਼ਰਮਾ ਦਾ ਵਿਰੋਧ ਕਰਦਿਆਂ ਜਨਤਕ ਤੌਰ ‘ਤੇ ਉਸ ਦਾ ਪੁਤਲਾ ਫਾਂਸੀ ਦੇ ਤਖ਼ਤੇ ‘ਤੇ ਲਟਕਾ ਕੇ ਆਪਣੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ, ਉਸੇ ਦਾ ਨਤੀਜਾ ਹੈ ਕਿ ਕੱਟੜਪੰਥੀਆਂ ਨੇ ਕਨ੍ਹਈਆ ਲਾਲ ਨਾਲ ਅਜਿਹਾ ਸ਼ਰਮਨਾਕ ਕਾਰਾ ਕਰਨ ਦੀ ਹਿੰਮਤ ਕੀਤੀ ਅਤੇ ਬੇਰਹਿਮੀ ਨਾਲ ਕਤਲ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਹਿੰਦੂ ਸਮਾਜ ਨੂੰ ਇਕਜੁੱਟ ਹੋ ਕੇ ਇਸ ਕਿਸਮ ਦੀ ਮੁਸਲਿਮ ਕੱਟੜਪੰਥੀ ਸੋਚ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸਪੱਸ਼ਟ ਕੀਤਾ ਜਾਵੇ ਕਿ ਦੇਸ਼ ਵਿਚ ਤਾਲਿਬਾਨ ਦੀ ਸੋਚ ਦੇ ਪ੍ਰਦਰਸ਼ਨ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼੍ਰੀ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਯੋਗੀ ਆਦਿਤਿਆਨਾਥ ਜੀ ਨੇ ਉੱਤਰ ਪ੍ਰਦੇਸ਼ ਵਿੱਚ ਕੱਟੜਪੰਥੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ, ਉਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਅਤੇ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਨੂੰ ਵੀ ਇਨ੍ਹਾਂ ਨੂੰ ਕੁਚਲਣ ਦਾ ਦਲੇਰੀ ਭਰਿਆ ਕੰਮ ਕਰਨਾ ਹੋਵੇਗਾ ਤਾਂ ਕਿ ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਹਰ ਕੀਮਤ ‘ਤੇ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਕੁਝ ਗਊ ਭਗਤਾਂ ਵੱਲੋਂ ਕੁਝ ਗਊ ਤਸਕਰਾਂ ਦੀ ਥੋੜ੍ਹੀ-ਬਹੁਤ ਕੁੱਟਮਾਰ ਕੀਤੀ ਜਾਂਦੀ ਸੀ, ਤਾਂ ਕੁਝ ਬੁੱਧੀਜੀਵੀ ਅਤੇ ਅਭਿਨੇਤਾ ਦੇਸ਼ ਦਾ ਮਾਹੌਲ ਹਿੰਸਕ ਸਮਝਦੇ ਸਨ, ਹੁਣ ਸ਼ਿਵ ਸੈਨਾ ਹਿੰਦੁਸਤਾਨ ਉਨ੍ਹਾਂ ਸਾਰੇ ਬੁੱਧੀਜੀਵੀਆਂ ਅਤੇ ਫਿਲਮੀ ਕਲਾਕਾਰਾਂ ਤੋਂ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਕੀ ਹੁਣ ਦੇਸ਼ ਦੇ ਮਾਹੌਲ ਉਨ੍ਹਾਂ ਨੂੰ ਸ਼ਾਂਤਮਈ ਜਾਪਦੇ ਹਨ? ਹੁਣ ਇਸ ਘਟਨਾ ਪ੍ਰਤੀ ਉਨ੍ਹਾਂ ਦੀ ਚੁੱਪੀ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਉਹ ਇਹਨਾਂ ਕੱਟੜਪੰਥੀਆਂ ਦੇ ਖਾਮੋਸ਼ ਸਮਰਥਕ ਹਨ ? ਹੋਰ ਗੱਲਾਂ ਉੱਤੇ ਐਵਾਰਡ ਵਾਪਿਸ ਕਰਨ ਵਾਲੇ ਲੋਕ ਇਹਨਾਂ ਕੱਟੜਪੰਥੀ ਮੁਸਲਮਾਨਾਂ ਦੇ ਘਿਨਾਉਣੇ ਕਤਲੇਆਮ ਖਿਲਾਫ ਕੀ ਕੁਝ ਨਹੀਂ ਬੋਲਣਗੇ ?
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਨੇ ਰਾਜਸਥਾਨ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਸਾਂਝੇ ਤੌਰ ‘ਤੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਕਾਤਲਾਂ ਅਤੇ ਇਸ ਪਿੱਛੇ ਸਾਜ਼ਿਸ਼ ਰਚਣ ਵਾਲਿਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਨਾ ਦੇ ਕੇ ਸਗੋਂ ਤਾਲਿਬਾਨੀ ਤਰੀਕੇ ਨਾਲ ਭਿਆਨਕ ਗੁਨਾਹ ਕਰਨ ਵਾਲਿਆਂ ਨੂੰ ਸਜ਼ਾ ਵੀ ਤਾਲਿਬਾਨੀ ਤਰੀਕੇ ਨਾਲ ਦਿੱਤੀ ਜਾਣੀ ਚਾਹੀਦੀ ਹੈ।
ਸ੍ਰੀ ਗੁਪਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਨ੍ਹਈਆ ਲਾਲ ਨੂੰ ਸ਼ਹੀਦ ਦੱਸਦੇ ਹੋਏ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਨਗਦ ਵਿੱਤੀ ਸਹਾਇਤਾ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕਨ੍ਹਈਆ ਲਾਲ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਸੁਰੱਖਿਆ ਨਾ ਦੇਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਤਲ ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਪਵਨ ਗੁਪਤਾ ਨੇ ਕਿਹਾ ਕਿ ਮੁਸਲਿਮ ਕੱਟੜਵਾਦ ਦੇ ਨਾਂ ‘ਤੇ ਹਿੰਦੂਆਂ ਦੇ ਲਗਾਤਾਰ ਹੋ ਰਹੇ ਕਤਲ ਦੇਸ਼ ਅਤੇ ਸਮਾਜ ਲਈ ਵੱਡਾ ਖਤਰਾ ਹਨ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਤੁਰੰਤ ਸਖ਼ਤ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਸਮਰਥਨ ਕਰੇਗੀ ਅਤੇ ਹਰ ਸੰਭਵ ਸਹਿਯੋਗ ਵੀ ਦੇਵੇਗੀ।

Related Articles

Leave a Comment