newslineexpres

Joe Rogan Podcasts You Must Listen
Home Bollywood 26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ ਹੋਈ 2 ਸਾਲ ਦੀ ਸਜ਼ਾ

26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ ਹੋਈ 2 ਸਾਲ ਦੀ ਸਜ਼ਾ

by Newslineexpres@1

26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ ਹੋਈ 2 ਸਾਲ ਦੀ ਸਜ਼ਾ

ਲਖਨਊ , 7 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਬਾਲੀਵੁੱਡ ਅਦਾਕਾਰ ਅਤੇ ਕਾਂਗਰਸ ਲੀਡਰ imprisonment ਰਾਜ ਬੱਬਰ ਨੂੰ ਲਖਨਊ ਦੇ ਸੰਸਦ ਮੈਂਬਰ ਵਿਧਾਇਕ ਦੀ ਅਦਾਲਤ ਨੇ ਪੋਲਿੰਗ ਅਧਿਕਾਰੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਹਨਾਂ ‘ਤੇ 8500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਰਾਜ ਬੱਬਰ ਨੂੰ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਅਤੇ ਕੁੱਟਮਾਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਫ਼ੈਸਲਾ ਸੁਣਾਏ ਜਾਣ ਸਮੇਂ ਰਾਜ ਬੱਬਰ ਅਦਾਲਤ ਵਿਚ ਮੌਜੂਦ ਸਨ। ਜ਼ਿਕਰਯੋਗ ਹੈ ਕਿ 2 ਮਈ 1996 ਨੂੰ ਪੋਲਿੰਗ ਅਫ਼ਸਰ ਨੇ ਰਾਜ ਬੱਬਰ ਖ਼ਿਲਾਫ਼ ਵਜ਼ੀਰਗੰਜ ਵਿਚ ਕੇਸ ਦਰਜ ਕੀਤਾ ਸੀ।

Related Articles

Leave a Comment