newslineexpres

Home Chandigarh ਪੰਜਾਬ ਪੁਲਿਸ ਵਿੱਚ 787 ਹੈੱਡ ਕਾਂਸਟੇਬਲਾਂ ਦੀ ਪਿਛਲੇ ਸਾਲ ਲਈ ਗਈ ਲਿਖਤੀ ਪ੍ਰੀਖਿਆ ਰੱਦ

ਪੰਜਾਬ ਪੁਲਿਸ ਵਿੱਚ 787 ਹੈੱਡ ਕਾਂਸਟੇਬਲਾਂ ਦੀ ਪਿਛਲੇ ਸਾਲ ਲਈ ਗਈ ਲਿਖਤੀ ਪ੍ਰੀਖਿਆ ਰੱਦ

by Newslineexpres@1

????ਪੰਜਾਬ ਪੁਲਿਸ ਵਿੱਚ 787 ਹੈੱਡ ਕਾਂਸਟੇਬਲਾਂ ਦੀ ਪਿਛਲੇ ਸਾਲ ਲਈ ਗਈ ਲਿਖਤੀ ਪ੍ਰੀਖਿਆ ਰੱਦ

ਚੰਡੀਗੜ੍ਹ, 22 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪਿਛਲੇ ਸਾਲ ਸਤੰਬਰ 2021 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਲਈ 787 ਹੈੱਡ ਕਾਂਸਟੇਬਲਾਂ ਦੀ ਲਿਖਤੀ ਪ੍ਰੀਖਿਆ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਹੈ ਜਿਸ ਕਾਰਨ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਚਾਹਵਾਨਾਂ ਲਈ ਭਾਰੀ ਨੁਕਸਾਨ ਅਤੇ ਨਿਰਾਸ਼ਾ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਹੈੱਡ ਕਾਂਸਟੇਬਲਾਂ ਦੀਆਂ 787 ਪੋਸਟਾਂ ਭਰਨ ਲਈ ਲਿਖਤੀ ਪ੍ਰੀਖਿਆ ਲਈ ਸੀ ਪਰੰਤੂ ਕਥਿਤ ਧੋਖਾਧੜੀ ਜਾਂ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਇਹ ਲਿਖਤੀ ਪ੍ਰੀਖਿਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਹੈ।

Related Articles

Leave a Comment