ਕੋਰੋਨਾ ਧਮਾਕਾ : ਪਟਿਆਲਾ ਜ਼ਿਲ੍ਹੇ ਵਿੱਚ 50 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 26 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 459 ਕੋਵਿਡ ਰਿਪੋਰਟਾਂ ਵਿਚੋਂ 50 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 38 ਪਟਿਆਲਾ ਸ਼ਹਿਰ, 2 ਨਾਭਾ, 4 ਕੋਲੀ, 1 ਹਰਪਾਲਪੁਰ, 2 ਦੁਧਨਸਾਧਾਂ, 2 ਸ਼ੁਤਰਾਣਾਂ ਅਤੇ 1 ਭਾਦਸੋਂ ਨਾਲ ਸਬੰਧਤ ਹੈ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 260 ਹੈ।